14 C
Toronto
Friday, September 25, 2026
spot_img
Homeਦੁਨੀਆਸਿਰਫ ਇਕ ਸੈਕਿੰਡ ਲਈ ਮਿਲਿਆ ਸੀ ਪਾਕਿ ਫੌਜੀ ਨੂੰ ਗਲੇ, ਇਹ ਕੋਈ...

ਸਿਰਫ ਇਕ ਸੈਕਿੰਡ ਲਈ ਮਿਲਿਆ ਸੀ ਪਾਕਿ ਫੌਜੀ ਨੂੰ ਗਲੇ, ਇਹ ਕੋਈ ਰਾਫੇਲ ਡੀਲ ਨਹੀਂ ਸੀ : ਸਿੱਧੂ

ਸਿਰਫ ਇਕ ਸੈਕਿੰਡ ਲਈ ਮਿਲਿਆ ਸੀ ਪਾਕਿ ਫੌਜੀ ਨੂੰ ਗਲੇ, ਇਹ ਕੋਈ ਰਾਫੇਲ ਡੀਲ ਨਹੀਂ ਸੀ : ਸਿੱਧੂਕਿਹਾ- ਜਦ ਦੋ ਪੰਜਾਬੀ ਮਿਲਦੇ ਹਨ ਤਾਂ ਉਹ ਇਕ ਦੂਜੇ ਗਲੇ ਲਗਾਉਂਦੇ ਹੀ ਹਨ
ਲਾਹੌਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਮਿਲਣ ਲਈ ਇਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਹ ਪਾਕਿ ਫੌਜ ਮੁਖੀ ਨੂੰ ਸਿਰਫ ਇਕ ਸੈਕਿੰਡ ਲਈ ਗਲੇ ਮਿਲੇ ਸਨ, ਇਹ ਕੋਈ ਰਾਫੇਲ ਡੀਲ ਨਹੀਂ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਜਦ ਦੋ ਪੰਜਾਬੀ ਮਿਲਦੇ ਹਨ ਤਾਂ ਉਹ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਪੰਜਾਬ ਵਿਚ ਇਹ ਆਮ ਗੱਲ ਹੈ। ਸਿੱਧੂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕਰਤਾਰਪੁਰ ਲਾਂਘਾ ਦੋਵੇਂ ਦੇਸ਼ਾਂ ਵਿਚਕਾਰ ਇਕ ਪੁਲ ਦਾ ਕੰਮ ਕਰੇਗਾ ਅਤੇ ਦੁਸ਼ਮਣੀ ਨੂੰ ਮਿਟਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲਾਂਘਾ ਦੋਵੇਂ ਦੇਸ਼ਾਂ ਵਿਚ ਸੰਪਰਕ ਵਧਾਏਗਾ ਅਤੇ ਸ਼ਾਂਤੀ, ਖ਼ੁਸ਼ਹਾਲੀ ਤੇ ਵਪਾਰ ਲਈ ਲਾਹੇਵੰਦ ਸਾਬਤ ਹੋਵੇਗਾ।

RELATED ARTICLES
POPULAR POSTS