19.4 C
Toronto
Tuesday, August 25, 2026
spot_img
HomeਕੈਨੇਡਾFrontਭਾਰਤ ਦੌਰੇ ’ਤੇ ਆ ਸਕਦੇ ਹਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ

ਭਾਰਤ ਦੌਰੇ ’ਤੇ ਆ ਸਕਦੇ ਹਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ

ਭਾਰਤ ਦੌਰੇ ’ਤੇ ਆ ਸਕਦੇ ਹਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ
12-13 ਸਤੰਬਰ ਨੂੰ ਦਿੱਲੀ ’ਚ ਬਰਿੱਕਸ ਸੰਮੇਲਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ 12-13 ਸਤੰਬਰ 2026, ਨੂੰ 18ਵਾਂ ਬਰਿੱਕਸ ਸੰਮੇਲਨ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਇਸ ਸੰਮੇਲਨ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਪਹੁੰਚ ਸਕਦੇ ਹਨ। ਇਸ ਨੂੰ ਲੈ ਕੇ ਤਿਆਰੀਆਂ ਵੀ ਚੱਲ ਰਹੀਆਂ ਹਨ। ਜੇਕਰ ਜਿਨਪਿੰਗ ਭਾਰਤ ਪਹੁੰਚਦੇ ਹਨ ਤਾਂ ਇਹ ਕਰੀਬ 7 ਸਾਲ ਬਾਅਦ ਉਨ੍ਹਾਂ ਦੀ ਭਾਰਤ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਹ ਅਕਤੂਬਰ 2019 ਵਿਚ ਭਾਰਤ ਆਏ ਸਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ, ਚੀਨ ਵਲੋਂ ਜਿਨਪਿੰਗ ਦੇ ਦੌਰੇ ਨੂੰ ਲੈ ਕੇ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਦੋਵੇਂ ਦੇਸ਼ਾਂ ਦੀਆਂ ਅਡਵਾਂਸ ਟੀਮਾਂ ਦੇ ਦੌਰੇ ਅਤੇ ਹੋਰ ਤਿਆਰੀਆਂ ਨਾਲ ਉਨ੍ਹਾਂ ਦੇ ਭਾਰਤ ਆਉਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਜਿਨਪਿੰਗ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਵਿਚ ਐਲ.ਏ.ਸੀ. ’ਤੇ ਸ਼ਾਂਤੀ ਅਤੇ ਸਰਹੱਦੀ ਵਿਵਾਦ ਸਭ ਤੋਂ ਅਹਿਮ ਮੁੱਦਿਆਂ ਵਿਚ ਹਨ। ਦੋਵੇਂ ਦੇਸ਼ ਸਰਹੱਦ ’ਤੇ ਅਜਿਹੀ ਵਿਵਸਥਾ ਬਣਾਉਣ ’ਤੇ ਗੱਲਬਾਤ ਕਰ ਸਕਦੇ ਹਨ, ਤਾਂ ਜੋ ਕੋਈ ਵੀ ਫੌਜੀ ਘਟਨਾ ਜਾਂ ਤਣਾਅ ਦੁਵੱਲੇ ਸਬੰਧਾਂ ’ਤੇ ਅਸਰ ਨਾ ਪਾਵੇ।

RELATED ARTICLES
POPULAR POSTS