21.7 C
Toronto
Saturday, August 15, 2026
spot_img
HomeਕੈਨੇਡਾFrontਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ 'ਤੇ ਜੰਗਲਾਂ...

ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਦੀ ਅੱਗ ਦਾ ਕਹਿਰ ਜਾਰੀ

ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਦੀ ਅੱਗ ਦਾ ਕਹਿਰ ਜਾਰੀ
Toronto : ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਵਿੱਚ ਲੱਗੀਆਂ ਅੱਗਾਂ ਲਗਾਤਾਰ ਫੈਲ ਰਹੀਆਂ ਹਨ।
ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 950 ਤੋਂ ਵੱਧ ਥਾਵਾਂ ’ਤੇ ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 241 ਥਾਵਾਂ ’ਤੇ ਅਜੇ ਵੀ ਕਾਬੂ ਤੋਂ ਬਾਹਰ ਹਨ। ਹੁਣ ਤੱਕ ਲਗਭਗ 29 ਲੱਖ (2.9 ਮਿਲੀਅਨ) ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ। ਜੰਗਲੀ ਅੱਗਾਂ ਤੋਂ ਉੱਠ ਰਹੇ ਸੰਘਣੇ ਧੂੰਏਂ ਨੇ ਕਈ ਸੂਬਿਆਂ ਵਿੱਚ ਹਵਾ ਦੀ ਗੁਣਵੱਤਾ ਨੂੰ ਬਹੁਤ ਖ਼ਰਾਬ ਕਰ ਦਿੱਤਾ ਹੈ।
ਐਨਵਾਇਰਨਮੈਂਟ ਐਂਡ ਕਲਾਈਮਟ ਚੇਂਜ ਕੈਨੇਡਾ ਵੱਲੋਂ ਕਈ ਖੇਤਰਾਂ ਲਈ ਏਅਰ ਕੁਆਲਿਟੀ ਅਲਰਟ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਸੂਬੇ ਵਿੱਚ ਲਗਪਗ 115 ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਅਜੇ ਵੀ ਬੇਕਾਬੂ ਹਨ। ਬੀਸੀ ਵਾਈਲਡ ਫਾਇਰ ਸਰਵਿਸ ਅਨੁਸਾਰ ਜ਼ਿਆਦਾਤਰ ਅੱਗਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਗੀਆਂ ਹਨ। ਦੱਖਣੀ ਕੈਰੀਬੂ ਖੇਤਰ ਦੇ ਬਿਗ ਬਾਰ ਲੇਕ ਨੇੜੇ ਕਰੀਬ 130 ਜਾਇਦਾਦਾਂ ਲਈ ਤੁਰੰਤ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਸਟਨ ਬਾਰ ਇਲਾਕੇ ਦੀ ਬਰੰਸਵਿਕ ਕ੍ਰੀਕ ਅੱਗ ਲਗਭਗ 40 ਵਰਗ ਕਿੱਲੋਮੀਟਰ ਤੱਕ ਫੈਲ ਚੁੱਕੀ ਹੈ, ਜਿੱਥੇ 500 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਮੋਰਚੇ ‘ਤੇ ਡਟੇ ਹੋਏ ਹਨ।
ਮਾਸਕ ਲਾ ਕੇ ਹੀ ਬਾਹਰ ਨਿਕਲੋ: ਸਿਹਤ ਵਿਭਾਗ : ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੀ ਸਥਿਤੀ ਵਿੱਚ ਜਿੰਨਾ ਸੰਭਵ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣ। ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੇ ਨਾਲ-ਨਾਲ, ਜੇ ਸੰਭਵ ਹੋਵੇ ਤਾਂ ਏਅਰ ਪਿਊਰੀਫਾਇਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਕਿਸੇ ਕਾਰਨ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ N95 ਮਾਸਕ ਪਹਿਨਣ ਦੀ ਹਦਾਇਤ ਦਿੱਤੀ ਗਈ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਖ਼ਾਸ ਤੌਰ ‘ਤੇ ਧੂੰਏਂ ਦੇ ਸੰਪਰਕ ਤੋਂ ਬਚਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਜੇ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਦਰਦ, ਲਗਾਤਾਰ ਖੰਘ ਜਾਂ ਅੱਖਾਂ ਅਤੇ ਗਲੇ ਵਿੱਚ ਤੇਜ਼ ਜਲ਼ਨ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ।

RELATED ARTICLES
POPULAR POSTS