14.5 C
Toronto
Wednesday, September 17, 2025
spot_img
Homeਭਾਰਤਸਮਾਰਟ ਸਿਟੀ ਸੂਚੀ 'ਚ ਛਾਇਆ ਚੰਡੀਗੜ੍ਹ

ਸਮਾਰਟ ਸਿਟੀ ਸੂਚੀ ‘ਚ ਛਾਇਆ ਚੰਡੀਗੜ੍ਹ

5ਨਵੀਂ ਦਿੱਲੀ/ਬਿਊਰੋ ਨਿਊਜ਼
ਚੰਡੀਗੜ੍ਹ, ਫ਼ਰੀਦਾਬਾਦ ਤੇ ਧਰਮਸ਼ਾਲਾ ਸਮੇਤ 13 ਸ਼ਹਿਰਾਂ ਨੇ ਕੇਂਦਰ ਸਰਕਾਰ ਦੇ ਸਮਾਰਟ ਸਿਟੀ ਫਾਸਟ ਟਰੈਕ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸਮਰਾਟ ਸਿਟੀ ਸ਼ਹਿਰਾਂ ਵਿੱਚ ਲਖਨਊ ਸਭ ਤੋਂ ਮੋਹਰੀ ਰਿਹਾ ਹੈ। ਆਂਧਰਾ ਪ੍ਰਦੇਸ਼ ਦਾ ਵਾਰੰਗਲ ਦੂਜੇ ਸਥਾਨ ਉੱਤੇ, ਧਰਮਸ਼ਾਲਾ ਤੀਜੇ ਸਥਾਨ ਉੱਤੇ ਅਤੇ ਚੰਡੀਗੜ੍ਹ ਚੌਥੇ ਸਥਾਨ ਉੱਤੇ ਰਿਹਾ।
ਚੰਡੀਗੜ੍ਹ ਨੂੰ ਹੋਰ ਸ਼ਹਿਰਾਂ ਦੇ ਮੁਕਾਬਲੇ ਹਾਈਟੈੱਕ ਅਤੇ ਐਡਵਾਂਸ ਮੰਨਿਆ ਜਾਂਦਾ ਹੈ ਅਤੇ ਸਮਾਰਟ ਸ਼ਹਿਰ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ‘ਚ 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਰਹੇਗੀ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਸਮਾਰਟ ਸ਼ਹਿਰਾਂ ਲਈ ਜਾਰੀ ਕੀਤੀ ਪਹਿਲੀ ਸੂਚੀ ਵਿਚ 20 ਸ਼ਹਿਰਾਂ ਦਾ ਐਲਾਨ ਕੀਤਾ ਗਿਆ ਸੀ, ਜਦੋਂ ਕਿ 23 ਸ਼ਹਿਰਾਂ ਨੂੰ ਫਾਸਟ ਟਰੈਕ ਮੁਕਾਬਲੇ ਤਹਿਤ ਚੁਣਿਆ ਗਿਆ ਸੀ, ਜਿਨ੍ਹਾਂ ਵਿਚ ਚੰਡੀਗੜ੍ਹ ਦਾ ਨਾਂ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਾਰੀ ਸੂਚੀ ਵਿਚ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਰਾਟ ਸ਼ਹਿਰਾਂ ਵਿਚ ਸ਼ਾਮਲ ਕੀਤਾ ਸੀ, ਜਿਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸ਼ਾਮਲ ਹਨ।

RELATED ARTICLES
POPULAR POSTS