ਚੇਨਈ/ਬਿਊਰੋ ਨਿਊਜ਼
ਬੀ.ਸੀ.ਸੀ.ਆਈ. ਨੇ 18 ਫਰਵਰੀ ਨੂੰ ਚੇਨਈ ’ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਦੀ ਨਿਲਾਮੀ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਰਤ ਦੇ ਸੀਨੀਅਰ ਆਫ਼ ਸਪਿਨਰ ਹਰਭਜਨ ਸਿੰਘ ਤੇ ਮਿਡਲ ਆਰਡਰ ਬੱਲੇਬਾਜ਼ ਕੇਦਾਰ ਜਾਧਵ ਤੋਂ ਇਲਾਵਾ ਆਸਟ੍ਰੇਲਿਆਈ ਬੱਲੇਬਾਜ਼ ਸਟੀਵ ਸਮਿਥ ਤੇ ਗਲੇਨ ਮੈਕਸਵੈਲ ਨੂੰ ਦੋ ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਾਲੇ ਗਰੁੱਪ ਵਿਚ ਰੱਖਿਆ ਗਿਆ ਹੈ। ਆਈ.ਪੀ.ਐਲ. ਗਵਰਨਿੰਗ ਕੌਂਸਲ ਨੇ ਖਿਡਾਰੀਆਂ ਦੀ ਗਿਣਤੀ ਵਿਚ ਕਟੌਤੀ ਕੀਤੀ ਹੈ। ਜਿਸ ਤੋਂ ਬਾਅਦ 292 ਖਿਡਾਰੀ ਨਿਲਾਮੀ ’ਚ ਉੱਤਰਨਗੇ। 8 ਫਰੈਂਚਾਈਜ਼ੀ 61 ਸਥਾਨਾਂ ਨੂੰ ਭਰਨ ਲਈ ਬੋਲੀ ਲਗਾਉਣਗੇ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …