Breaking News
Home / ਭਾਰਤ / ਰਾਮਦੇਵ ਨੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿਚ ਦੂਜਾ ਮੁਆਫੀਨਾਮਾ ਛਪਵਾਇਆ

ਰਾਮਦੇਵ ਨੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿਚ ਦੂਜਾ ਮੁਆਫੀਨਾਮਾ ਛਪਵਾਇਆ

ਅਦਾਲਤ ‘ਚ ਬਿਨਾ ਸ਼ਰਤ ਮੰਗੀ ਗਈ ਹੈ ਮੁਆਫੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਤੰਜਲੀ, ਰਾਮਦੇਵ ਅਤੇ ਬਾਲਾਕ੍ਰਿਸ਼ਨ ਨੇ ਬੁੱਧਵਾਰ ਨੂੰ ਅਖਬਾਰਾਂ ਵਿਚ ਇਕ ਹੋਰ ਮੁਆਫੀਨਾਮਾ ਛਪਵਾਇਆ ਹੈ। ਇਸ ਵਿਚ ਬਿਨਾ ਸ਼ਰਤ ਅਦਾਲਤ ਵਿਚ ਮੁਆਫੀ ਮੰਗੀ ਗਈ ਹੈ। ਪਤੰਜਲੀ ‘ਤੇ ਅਖਬਾਰਾਂ ਵਿਚ ਗੁੰਮਰਾਹਕੁੰਨ ਇਸ਼ਤਿਹਾਰ ਦੇ ਕੇ ਐਲੋਪੈਥੀ ਦੇ ਖਿਲਾਫ ਨੈਗੇਟਿਵ ਪ੍ਰਚਾਰ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪਤੰਜਲੀ ਨੇ ਅੱਜ ਬੁੱਧਵਾਰ ਨੂੰ ਛਪਵਾਏ ਮੁਆਫੀਨਾਮੇ ਵਿਚ ਲਿਖਿਆ ਹੈ ਕਿ ਸਾਡੇ ਕੋਲੋਂ ਇਸ਼ਤਿਹਾਰਾਂ ਨੂੰ ਪ੍ਰਕਾਸ਼ਤ ਕਰਨ ਵਿਚ ਹੋਈ ਗਲਤੀ ਦੇ ਲਈ ਅਸੀਂ ਇਮਾਨਦਾਰੀ ਨਾਲ ਬਿਨਾ ਸ਼ਰਤ ਮੁਆਫੀ ਮੰਗਦੇ ਹਾਂ ਅਤੇ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ ਇਸ ਸਾਵਧਾਨੀ ਦੇ ਨਾਲ ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਦਾ ਵਾਅਦਾ ਵੀ ਕਰਦੇ ਹਾਂ। ਇਸ ਤੋਂ ਪਹਿਲਾਂ ਲੰਘੀ 22 ਅਪ੍ਰੈਲ ਨੂੰ ਵੀ ਪਤੰਜਲੀ ਨੇ 67 ਅਖਬਾਰਾਂ ਵਿਚ ਮੁਆਫੀਨਾਮਾ ਛਪਵਾਇਆ ਸੀ ਅਤੇ ਭਵਿੱਖ ਵਿਚ ਅਜਿਹੀ ਗਲਤੀ ਨਾ ਦੁਹਰਾਉਣ ਦੀ ਗੱਲ ਕਹੀ ਗਈ ਸੀ। ਪਤੰਜਲੀ ਨੇ 23 ਅਪ੍ਰੈਲ ਨੂੰ ਸੁਪਰੀਮ ਕੋਰਟ ਵਿਚ ਮਾਨਯੋਗ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਇਸਦੇ ਚੱਲਦਿਆਂ ਸੁਪਰੀਮ ਕੋਰਟ ਨੇ ਇਸ ਮੁਆਫੀਨਾਮੇ ਸਬੰਧੀ ਇਸ਼ਤਿਹਾਰਾਂ ਦੇ ਸਾਈਜ਼ ਨੂੰ ਲੈ ਕੇ ਪਤੰਜਲੀ ਨੂੰ ਝਾੜ ਪਾਈ ਸੀ ਅਤੇ ਹੁਣ ਪਤੰਜਲੀ ਨੇ ਇਸ ਮੁਆਫੀਨਾਮੇ ਸਬੰਧੀ ਇਸ਼ਤਿਹਾਰ ਦੁਬਾਰਾ ਛਪਵਾਏ ਹਨ।

Check Also

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਹੋਏ ਸ਼ਾਮਲ

ਚਾਰ ਹੋਰ ਆਗੂਆਂ ਨੇ ਵੀ ਫੜਿਆ ਭਾਜਪਾ ਦਾ ਪੱਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ …