ਮੁੰਬਈ/ਬਿਊਰੋ ਨਿਊਜ਼ : ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ ਨਾਲ ਜੁੜੇ 180 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿੱਚ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟੀ ਜਾਰੀ ਕੀਤੇ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐੱਸਪੀ ਨਾਇਕ ਨਿੰਬਾਲਕਰ ਨੇ ਮਾਲਿਆ ਖਿਲਾਫ ਇਹ ਵਾਰੰਟ 29 ਜੂਨ ਨੂੰ ਜਾਰੀ ਕੀਤੇ ਸਨ ਅਤੇ ਇਸ ਆਦੇਸ਼ ਦਾ ਵੇਰਵਾ ਮੁਹੱਈਆ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਮਾਲੀਆ ਨੇ ਸਰਕਾਰੀ ਬੈਂਕ ਨੂੰ 180 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ।
ਬਰਤਾਨਵੀ ਕਾਨੂੰਨ ਖਤਮ, ਨਵੀਂ ਫ਼ੌਜਦਾਰੀ ਸੰਹਿਤਾ ਲਾਗੂ