ਦਿੱਲੀ ‘ਚ ਈ.ਡੀ. ਦੇ ਸਾਹਮਣੇ ਵੀ ਹੋ ਚੁੱਕੀ ਹੈ ਪੇਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੀਕਾਨੇਰ ਜ਼ਿਲ੍ਹੇ ਵਿਚ ਕਥਿਤ ਜ਼ਮੀਨ ਘੁਟਾਲੇ ਦੇ ਸਬੰਧ ਵਿਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਰਾਬਰਟ ਵਾਡਰਾ ਅਤੇ ਉਸਦੀ ਮਾਂ ਮੈਰੀਨ ਵਾਡਰਾ ਕੋਲੋਂ ਪੁੱਛਗਿੱਛ ਕੀਤੀ। ਵਾਡਰਾ ਕੋਲੋਂ ਪੁੱਛਗਿੱਛ ਕਰੀਬ ਤਿੰਨ ਘੰਟੇ ਤੱਕ ਚੱਲੀ, ਜਦਕਿ ਉਸਦੀ ਮਾਂ ਮੈਰੀਨ ਕਰੀਬ ਡੇਢ ਘੰਟੇ ਵਿਚ ਹੀ ਈ.ਡੀ. ਦੇ ਦਫਤਰ ਵਿਚੋਂ ਬਾਹਰ ਆ ਗਈ ਸੀ। ਵਾਡਰਾ ਆਪਣੀ ਮਾਂ ਦੇ ਨਾਲ ਸਵੇਰੇ ਸਾਢੇ 10 ਵਜੇ ਈ.ਡੀ. ਦੇ ਖੇਤਰੀ ਦਫਤਰ ਵਿਚ ਪਹੁੰਚੇ ਸਨ। ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਰਾਬਰਟ ਵਾਡਰਾ ਦੀ ਪਤਨੀ ਪ੍ਰਿਅੰਕਾ ਗਾਂਧੀ ਈ.ਡੀ. ਦਫਤਰ ਤੱਕ ਵਾਡਰਾ ਅਤੇ ਉਸਦੀ ਮਾਂ ਨੂੰ ਛੱਡਣ ਲਈ ਪਹੁੰਚੀ ਸੀ। ਵਾਡਰਾ ਜੈਪੁਰ ਵਿਚ ਈ.ਡੀ. ਦੇ ਸਾਹਮਣੇ ਪਹਿਲੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀ ਉਸ ਕੋਲੋਂ ਲਗਾਤਾਰ ਪੁੱਛਗੱਛ ਕਰ ਚੁੱਕੀ ਹੈ। ਜਾਂਚ ਏਜੰਸੀ ਵਾਡਰਾ ਦੇ ਖਿਲਾਫ ਕਾਲੇ ਧਨ ਨੂੰ ਸਫੇਦ ਕਰਨ ਅਤੇ ਵਿਦੇਸ਼ਾਂ ਵਿਚ ਗੈਰਕਾਨੂੰਨੀ ਢੰਗ ਬਣਾਈ ਗਈ ਜਾਇਦਾਦ ਦੀ ਜਾਂਚ ਕਰ ਰਹੀ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …