Breaking News
Home / ਭਾਰਤ / ਵਿਨੇਸ਼ ਫੋਗਾਟ ਨੇ ਖੇਲ ਰਤਨ ਤੇ ਅਰਜੁਨ ਐਵਾਰਡ ਮੋੜੇ

ਵਿਨੇਸ਼ ਫੋਗਾਟ ਨੇ ਖੇਲ ਰਤਨ ਤੇ ਅਰਜੁਨ ਐਵਾਰਡ ਮੋੜੇ

ਨਵੀਂ ਦਿੱਲੀ: ਵਰਲਡ ਚੈਂਪੀਅਨਸ਼ਿਪ ਤਗਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਦੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਚੋਣ ਦਾ ਵਿਰੋਧ ਕਰਦਿਆਂ ਆਪਣਾ ਖੇਲ ਰਤਨ ਤੇ ਅਰਜੁਨ ਐਵਾਰਡ ਸਰਕਾਰ ਨੂੰ ਮੋੜ ਦਿੱਤਾ ਹੈ। ਵਿਨੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰੋਸ ਜਤਾਇਆ ਹੈ।
ਇਸ ਤੋਂ ਪਹਿਲਾਂ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਤੇ ਡੈੱਫਲੰਪਿਕਸ ਚੈਂਪੀਅਨ ਵੀਰੇਂਦਰ ਸਿੰਘ ਯਾਦਵ ਨੇ ਵੀ ਪਿਛਲੇ ਦਿਨੀਂ ਆਪਣੇ ਪਦਮਸ੍ਰੀ ਐਵਾਰਡ ਵਾਪਸ ਕੀਤੇ ਸਨ। ਵਿਨੇਸ਼ ਨੇ ਐੱਕਸ ‘ਤੇ ਪੋਸਟ ਕੀਤੇ ਇਕ ਪੱਤਰ ਰਾਹੀਂ ਐਲਾਨ ਕੀਤਾ, ”ਮੈਂ ਆਪਣਾ ਮੇਜਰ ਧਿਆਨਚੰਦ ਖੇਲ ਰਤਨ ਤੇ ਅਰਜੁਨ ਐਵਾਰਡ ਵਾਪਸ ਕਰ ਰਹੀ ਹਾਂ।”
ਸੰਜੈ ਸਿੰਘ ਨੂੰ ਪਿਛਲੇ ਦਿਨੀਂ ਡਬਲਿਊਐੱਫਆਈ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ। ਚੇਤੇ ਰਹੇ ਕਿ ਪਹਿਲਵਾਨਾਂ ਨੇ ਮੰਗ ਕੀਤੀ ਸੀ ਕਿ ਬ੍ਰਿਜ ਭੂਸ਼ਨ ਦੇ ਨੇੜਲਿਆਂ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਤੋਂ ਦੂਰ ਰੱਖਿਆ ਜਾਵੇ।
ਸੰਜੈ ਸਿੰਘ ਦੀ ਚੋਣ ਤੋਂ ਫੌਰੀ ਮਗਰੋਂ ਰੀਓ ਓਲੰਪਿਕ ‘ਚ ਕਾਂਸੇ ਦਾ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਦੀ ਖੇਡ ਛੱਡਣ ਦਾ ਐਲਾਨ ਕੀਤਾ ਸੀ। ਖੇਡ ਮੰਤਰਾਲੇ ਨੇ ਹਾਲਾਂਕਿ ਦੋ ਦਿਨ ਮਗਰੋਂ ਫੈਡਰੇਸ਼ਨ ਦੀ ਨਵੀਂ ਚੁਣੀ ਟੀਮ ਨੂੰ ਮੁਅੱਤਲ ਕਰ ਦਿੱਤਾ। ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਖੇਡ ਸੰਸਥਾ ਦੇ ਨਿੱਤ ਦੇ ਕੰਮਕਾਜ ਨੂੰ ਚਲਾਉਣ ਲਈ ਐਡਹਾਕ ਕਮੇਟੀ ਬਣਾਉਣ ਲਈ ਵੀ ਕਿਹਾ ਸੀ।

 

Check Also

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹੋਣਗੇ ਹਵਾਈ ਫੌਜ ਦੇ ਨਵੇਂ ਮੁਖੀ

30 ਸਤੰਬਰ ਨੂੰ ਸੰਭਾਲਣਗੇ ਅਹੁਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ …