16.9 C
Toronto
Wednesday, September 17, 2025
spot_img
Homeਦੁਨੀਆਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸਬੈਂਕਖ਼ਾਤਿਆਂ ਦੀਤੀਜੀ ਸੂਚੀ ਸੌਂਪੀ

ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸਬੈਂਕਖ਼ਾਤਿਆਂ ਦੀਤੀਜੀ ਸੂਚੀ ਸੌਂਪੀ

ਯੂਰਪੀਅਨ ਮੁਲਕ ਨੇ 96 ਮੁਲਕਾਂ ਨੂੰ ਕਰੀਬ 33 ਲੱਖ ਵਿੱਤੀ ਖ਼ਾਤਿਆਂ ਦੀਜਾਣਕਾਰੀ ਦਿੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸਬੈਂਕਖ਼ਾਤਿਆਂ ਦੇ ਬਿਓਰੇ ਦੀਤੀਜੀ ਸੂਚੀ ਸੌਂਪੀ ਹੈ। ਯੂਰਪੀਅਨ ਮੁਲਕ ਨੇ 96 ਮੁਲਕਾਂ ਨਾਲਕਰੀਬ 33 ਲੱਖ ਵਿੱਤੀ ਖ਼ਾਤਿਆਂ ਦਾਬਿਓਰਾ ਸਾਂਝਾ ਕੀਤਾ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸਪ੍ਰਸ਼ਾਸਨ (ਐੱਫਟੀਏ) ਨੇ ਇਕ ਬਿਆਨ ‘ਚ ਕਿਹਾ ਸੀ ਕਿ ਇਸ ਸਾਲਸੂਚਨਾਵਾਂ ਦੇ ਆਦਾਨ-ਪ੍ਰਦਾਨ ‘ਚ 10 ਹੋਰ ਮੁਲਕ, ਐਂਟੀਗੁਆ ਅਤੇ ਬਰਬੂਡਾ, ਅਜ਼ਰਬਾਇਜਾਨ, ਡੋਮੀਨਿਕਾ, ਘਾਨਾ, ਲਿਬਨਾਨ, ਮਕਾਊ, ਪਾਕਿਸਤਾਨ, ਕਤਰ, ਸਾਮੋਆਅਤੇ ਵੁਆਤੂ ਸ਼ਾਮਲਹਨ।ਇਨ੍ਹਾਂ ‘ਚੋਂ 70 ਮੁਲਕਾਂ ਨਾਲਆਪਸੀਆਦਾਨ-ਪ੍ਰਦਾਨਕੀਤਾ ਗਿਆ ਹੈ ਪਰਸਵਿਟਜ਼ਰਲੈਂਡ ਨੇ 26 ਮੁਲਕਾਂ ਦੇ ਮਾਮਲਿਆਂ ‘ਚ ਕੋਈ ਜਾਣਕਾਰੀਨਹੀਂ ਦਿੱਤੀ ਹੈ। ਇਸ ਦਾਕਾਰਨ ਇਹ ਸੀ ਕਿ ਜਾਂ ਤਾਂ ਉਹ ਮੁਲਕ (14 ਦੇਸ਼) ਅਜੇ ਤੱਕ ਖੁਫ਼ੀਆ ਅਤੇ ਡੇਟਾ ਸੁਰੱਖਿਆ ‘ਤੇ ਕੌਮਾਂਤਰੀ ਲੋੜਾਂ ਨੂੰ ਪੂਰਾਨਹੀਂ ਕਰਦੇ ਹਨ ਜਾਂ ਉਨ੍ਹਾਂ (12 ਮੁਲਕਾਂ) ਡੇਟਾਹਾਸਲਕਰਨਾ ਜ਼ਰੂਰੀਨਹੀਂ ਸਮਝਿਆ ਹੈ। ਉਂਜ ਐੱਫਟੀਏ ਨੇ ਸਾਰੇ 96 ਮੁਲਕਾਂ ਦੇ ਨਾਮਅਤੇ ਜ਼ਿਆਦਾਤਰਬਿਓਰੇ ਦਾਖ਼ੁਲਾਸਾਨਹੀਂ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤਉਨ੍ਹਾਂ ਮੁਲਕਾਂ ‘ਚ ਸ਼ਾਮਲ ਹੈ ਜਿਸ ਨੂੰ ਲਗਾਤਾਰਤੀਜੇ ਵਰ੍ਹੇ ਸੂਚਨਾਮਿਲੀ ਹੈ ਅਤੇ ਭਾਰਤੀਅਧਿਕਾਰੀਆਂ ਨਾਲ ਸਾਂਝਾ ਕੀਤੇ ਗਏ ਬਿਓਰੇ ਵੱਡੀ ਗਿਣਤੀ ‘ਚ ਸਵਿਸ ਵਿੱਤੀ ਸੰਸਥਾਨਾਂ ‘ਚ ਵਿਅਕਤੀਆਂ ਅਤੇ ਕੰਪਨੀਆਂ ਦੇ ਖ਼ਾਤਿਆਂ ਨਾਲ ਸਬੰਧਤ ਹਨ। ਇਹ ਆਦਾਨ-ਪ੍ਰਦਾਨਪਿਛਲੇ ਮਹੀਨੇ ਹੋਇਆ ਸੀ ਅਤੇ ਸਵਿਟਜ਼ਰਲੈਂਡ ਸਤੰਬਰ 2022 ‘ਚ ਅਗਲੀ ਸੂਚੀ ਸਾਂਝੀ ਕਰੇਗਾ। ਭਾਰਤ ਨੂੰ ਸਤੰਬਰ 2019 ‘ਚ ਸੂਚਨਾ ਦੇ ਆਦਾਨ-ਪ੍ਰਦਾਨਤਹਿਤਸਵਿਟਜ਼ਰਲੈਂਡ ਤੋਂ ਬਿਓਰੇ ਦੀਪਹਿਲੀ ਸੂਚੀ ਮਿਲੀ ਸੀ। ਉਸ ਵਰ੍ਹੇ ਅਜਿਹੀ ਜਾਣਕਾਰੀਹਾਸਲਕਰਨਵਾਲੇ 75 ਮੁਲਕਾਂ ‘ਚ ਉਹ ਸ਼ਾਮਲ ਸੀ। ਪਿਛਲੇ ਸਾਲਭਾਰਤ ਅਜਿਹੇ 86 ਭਾਈਵਾਲ ਮੁਲਕਾਂ ‘ਚ ਸ਼ਾਮਲ ਸੀ। ਮਾਹਿਰਾਂ ਮੁਤਾਬਕ ਭਾਰਤ ਵੱਲੋਂ ਹਾਸਲਏਈਓਆਈਡੇਟਾਉਨ੍ਹਾਂ ਲੋਕਾਂ ਖਿਲਾਫ ਇਕ ਮਜ਼ਬੂਤ ਕੇਸ ਵਜੋਂ ਮਦਦਗਾਰਸਾਬਿਤਰਿਹਾ ਹੈ ਜਿਨ੍ਹਾਂ ਕੋਲਬੇਹਿਸਾਬ ਸੰਪਤੀ ਹੈ। ਇਹ ਜਮ੍ਹਾਂ ਰਕਮਅਤੇ ਟਰਾਂਸਫਰ ਦੇ ਨਾਲਨਾਲਸਾਰੀਆਮਦਨਦਾਪੂਰਾਬਿਓਰਾਪ੍ਰਦਾਨਕਰਦਾ ਹੈ। ਇਸ ‘ਚ ਸਕਿਉਰਟੀਜ਼ ਅਤੇ ਹੋਰ ਸੰਪਤੀਆਂ ‘ਚ ਨਿਵੇਸ਼ਰਾਹੀਂ ਆਮਦਨਦਾਬਿਓਰਾਵੀਸ਼ਾਮਲ ਹੁੰਦਾ ਹੈ। ਨਾਮਨਾਛਾਪਣਦੀਸ਼ਰਤ’ਤੇ ਅਧਿਕਾਰੀਆਂ ਨੇ ਕਿਹਾ ਕਿ ਬਿਓਰਾਜ਼ਿਆਦਾਤਰਕਾਰੋਬਾਰੀਆਂ ਨਾਲ ਸਬੰਧਤ ਹੈ। ਇਨ੍ਹਾਂ ‘ਚ ਉਹ ਪਰਵਾਸੀਭਾਰਤੀਵੀਸ਼ਾਮਲਹਨ ਜੋ ਹੁਣ ਕਈ ਦੱਖਣੀ-ਪੂਰਬੀ ਏਸ਼ਿਆਈ ਮੁਲਕਾਂ ਦੇ ਨਾਲਨਾਲਅਮਰੀਕਾ, ਬ੍ਰਿਟੇਨਅਤੇ ਇਥੋਂ ਤੱਕ ਕਿ ਕੁਝ ਅਫ਼ਰੀਕੀ ਤੇ ਦੱਖਣੀ ਅਮਰੀਕੀ ਮੁਲਕਾਂ ‘ਚ ਵਸ ਗਏ ਹਨ।ਸਵਿਸਅਧਿਕਾਰੀਆਂ ਵੱਲੋਂ ਹੁਣ ਤੱਕ 100 ਤੋਂ ਵੱਧ ਭਾਰਤੀਨਾਗਰਿਕਾਂ ਅਤੇ ਕੰਪਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।

RELATED ARTICLES
POPULAR POSTS