18.3 C
Toronto
Thursday, September 24, 2026
spot_img
HomeਕੈਨੇਡਾFrontਟਰੰਪ ਵੱਲੋਂ ‘ਪ੍ਰੋਜੈਕਟ ਫਰੀਡਮ’ ਰੋਕਣ ਦਾ ਐਲਾਨ - ਇਰਾਨ ਨਾਲ ਸਮਝੌਤੇ ਦੀ...

ਟਰੰਪ ਵੱਲੋਂ ‘ਪ੍ਰੋਜੈਕਟ ਫਰੀਡਮ’ ਰੋਕਣ ਦਾ ਐਲਾਨ – ਇਰਾਨ ਨਾਲ ਸਮਝੌਤੇ ਦੀ ਉਮੀਦ ਵਧੀ

ਟਰੰਪ ਵੱਲੋਂ ‘ਪ੍ਰੋਜੈਕਟ ਫਰੀਡਮ’ ਰੋਕਣ ਦਾ ਐਲਾਨ – ਇਰਾਨ ਨਾਲ ਸਮਝੌਤੇ ਦੀ ਉਮੀਦ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਜੰਗ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ਵਿੱਚ ‘ਵੱਡੀ ਪ੍ਰਗਤੀ’ ਦਾ ਦਾਅਵਾ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਫਸੇ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੁਹਿੰਮ ‘ਪ੍ਰੋਜੈਕਟ ਫਰੀਡਮ’ ਨੂੰ ਮੁਅੱਤਲ ਕਰ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਇਰਾਨੀ ਨੁਮਾਇੰਦਿਆਂ ਨਾਲ ਇੱਕ ਮੁਕੰਮਲ ਅਤੇ ਅੰਤਿਮ ਸਮਝੌਤੇ ਦੀ ਦਿਸ਼ਾ ਵਿੱਚ ਅਹਿਮ ਪੁਲਾਂਘਾਂ ਪੁੱਟੀਆਂ ਗਈਆਂ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਦੀ ਬੇਨਤੀ ਅਤੇ ਇਰਾਨ ਵਿਰੁੱਧ ਫੌਜੀ ਮੁਹਿੰਮ ਦੌਰਾਨ ਮਿਲੀ ਵੱਡੀ ਸਫਲਤਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲਾਂਕਿ ਇਰਾਨ ਦੀ ਘੇਰਾਬੰਦੀ ਪੂਰੀ ਤਰ੍ਹਾਂ ਜਾਰੀ ਰਹੇਗੀ, ਪਰ ‘ਪ੍ਰੋਜੈਕਟ ਫਰੀਡਮ’ ਨੂੰ ਕੁਝ ਸਮੇਂ ਲਈ ਰੋਕਿਆ ਜਾ ਰਿਹਾ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਜਾਂ ਨਹੀਂ।

RELATED ARTICLES
POPULAR POSTS