5.5 C
Toronto
Friday, May 8, 2026
spot_img
Homeਦੁਨੀਆਪਰਵਾਸੀਆਂ ਵੱਲੋਂ ਪੈਸੇ ਭੇਜਣ ਦੇ ਮਾਮਲੇ 'ਚ ਭਾਰਤ ਸਿਖਰ 'ਤੇ

ਪਰਵਾਸੀਆਂ ਵੱਲੋਂ ਪੈਸੇ ਭੇਜਣ ਦੇ ਮਾਮਲੇ ‘ਚ ਭਾਰਤ ਸਿਖਰ ‘ਤੇ

ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ 2024 ਵਿੱਚ ਦੇਸ਼ ਨੂੰ ਪ੍ਰਾਪਤ ਹੋਏ 137 ਅਰਬ ਡਾਲਰ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਪਰਵਾਸ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਦੱਸਿਆ ਹੈ ਕਿ ਸਾਲ 2024 ਵਿੱਚ ਪਰਵਾਸੀਆਂ ਨੇ ਆਪਣੇ ਮੁਲਕ ਨੂੰ 137 ਅਰਬ ਡਾਲਰ ਤੋਂ ਵੱਧ ਦੀ ਰਕਮ ਭੇਜੀ ਹੈ। ਭਾਰਤ ਇਕੋ-ਇਕ ਅਜਿਹਾ ਮੁਲਕ ਹੈ ਜਿਸ ਨੇ ਇਸ ਮਾਮਲੇ ਵਿੱਚ 100 ਅਰਬ ਡਾਲਰ ਦਾ ਅੰਕੜਾ ਪਾਰ ਕੀਤਾ ਹੈ।
ਦੁਨੀਆ ‘ਚ ਸਭ ਤੋਂ ਵੱਧ ਰਕਮ ਬਾਹਰੋਂ ਭਾਰਤ ਨੂੰ ਹੀ ਭੇਜੀ ਗਈ ਹੈ। ਪਰਵਾਸ ਸਬੰਧੀ ਕੌਮਾਂਤਰੀ ਸੰਗਠਨ (ਆਈ ਓ ਐਮ) ਵੱਲੋਂ ਰਿਲੀਜ਼ ਕੀਤੀ ਗਈ ‘ਵਰਲਡ ਮਾਈਗ੍ਰੇਸ਼ਨ ਰਿਪੋਰਟ 2026’ ਮੁਤਾਬਕ ‘ਭਾਰਤ ਰਕਮ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਨਿਰੰਤਰ ਚੋਟੀ ਉਤੇ ਹੈ, ਜਿਸ ਤੋਂ ਬਾਅਦ ਮੈਕਸਿਕੋ ਦਾ ਨੰਬਰ ਹੈ।’ ਸਾਲ 2024 ਵਿੱਚ ਭਾਰਤ, ਮੈਕਸਿਕੋ, ਫਿਲੀਪੀਨਜ਼ ਤੇ ਫਰਾਂਸ ਆਲਮੀ ਪੱਧਰ ਉਤੇ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲੇ ਚਾਰ ਮੁਲਕ ਸਨ। ਭਾਰਤ, ਹਾਲਾਂਕਿ ਲਗਾਤਾਰ ਬਾਕੀਆਂ ਤੋਂ ਉਤੇ ਹੈ।
ਭਾਰਤ 2010 ਤੋਂ ਹੀ ਦੁਨੀਆ ਵਿੱਚ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲਾ ਮੁਲਕ ਬਣਿਆ ਹੋਇਆ ਹੈ, ਜਦੋਂ ਇਸ ਨੂੰ 53.48 ਅਰਬ ਡਾਲਰ ਮਿਲੇ ਸਨ। ਰਿਪੋਰਟ ਮੁਤਾਬਕ ਭੇਜੀ ਗਈ ਰਕਮ ਅਲੱਗ-ਅਲੱਗ ਖੇਤਰਾਂ ‘ਚ ਵੱਖ-ਵੱਖ ਹੈ, ਜਿੱਥੇ ਸੰਭਾਵੀ ਤੌਰ ‘ਤੇ ਦੱਖਣੀ ਏਸ਼ੀਆ ਨੇ 2024 ਵਿੱਚ 11.8 ਪ੍ਰਤੀਸ਼ਤ ਦੀ ਦਰ ਨਾਲ ਸਭ ਤੋਂ ਵੱਧ ਤੇਜ਼ੀ ਦਰਜ ਕੀਤੀ ਹੈ। ਉੱਚ ਆਮਦਨੀ ਵਾਲੇ ਮੁਲਕ ਹਮੇਸ਼ਾ ਤੋਂ ਪੈਸਾ ਭੇਜਣ ਦੇ ਸਰੋਤ ਰਹੇ ਹਨ।
ਦਹਾਕਿਆਂ ਬੱਧੀ ਅਮਰੀਕਾ ਤੋਂ ਸਭ ਤੋਂ ਵੱਧ ਰਕਮ ਭੇਜੀ ਜਾਂਦੀ ਰਹੀ ਹੈ। ਇੱਥੋਂ 2024 ਵਿੱਚ ਭੇਜੀ ਗਈ ਰਕਮ 100 ਅਰਬ ਡਾਲਰ ਤੋਂ ਵੀ ਵੱਧ ਸੀ। ਇਸ ਤੋਂ ਬਾਅਦ ਸਾਊਦੀ ਅਰਬ (46 ਅਰਬ ਡਾਲਰ), ਸਵਿਟਜ਼ਰਲੈਂਡ (40 ਅਰਬ ਡਾਲਰ) ਤੇ ਜਰਮਨੀ (24 ਅਰਬ ਡਾਲਰ) ਦਾ ਨੰਬਰ ਆਉਂਦਾ ਹੈ।

 

RELATED ARTICLES
POPULAR POSTS