9 C
Toronto
Tuesday, September 22, 2026
spot_img
HomeਕੈਨੇਡਾFrontਅਮਰੀਕੀ ਚੈਨਲਾਂ ਨੇ ਟਰੰਪ ਦੀ ਲਾਈਵ ਕਵਰੇਜ ਰੋਕੀ - ਵਾਈਟ ਹਾਊਸ ਨੇ...

ਅਮਰੀਕੀ ਚੈਨਲਾਂ ਨੇ ਟਰੰਪ ਦੀ ਲਾਈਵ ਕਵਰੇਜ ਰੋਕੀ – ਵਾਈਟ ਹਾਊਸ ਨੇ ਜਵਾਬ ਵਿਚ ‘ਟਰੰਪ ਟੀਵੀ’ ਕੀਤਾ ਲਾਂਚ

ਅਮਰੀਕੀ ਚੈਨਲਾਂ ਨੇ ਟਰੰਪ ਦੀ ਲਾਈਵ ਕਵਰੇਜ ਰੋਕੀ – ਵਾਈਟ ਹਾਊਸ ਨੇ ਜਵਾਬ ਵਿਚ ‘ਟਰੰਪ ਟੀਵੀ’ ਕੀਤਾ ਲਾਂਚ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਵੱਡੇ ਟੀਵੀ ਚੈਨਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਾਗਮਾਂ ਦੀ ਸਾਂਝੀ ਲਾਵੀਵ ਕਵਰੇਜ ਰੋਕ ਦਿੱਤੀ ਹੈ। ਇਹ ਫੈਸਲਾ ਵਾਈਟ ਹਾਊਸ ਵਲੋਂ ਸੀ.ਐਨ.ਐਨ., ਐਮ.ਐਸ. ਨਓ ਅਤੇ ਪੋਲੀਟੀਕੋ ਦੇ ਪੱਤਰਕਾਰਾਂ ’ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਾਕਸ ਨਿਊਜ਼ ਦੇ ਵਾਸ਼ਿੰਗਟਨ ਬਿਊਰੋ ਚੀਫ ਬਰਾਇਨ ਬਾਟਨ ਨੇ ਦੱਸਿਆ ਕਿ ਹੁਣ ਇਸ ਵਿਵਸਥਾ ਦੇ ਤਹਿਤ ਰਾਸ਼ਟਰਪਤੀ ਦੇ ਸਮਾਗਮਾਂ ਦੀ ਵੀਡੀਓ ਕਵਰੇਜ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਵਾਈਟ ਹਾਊਸ ਨੇ ਆਪਣੀ ਔਨਲਾਈਨ ਵੀਡੀਓ ਫੀਡ ਸ਼ੁਰੂ ਕਰ ਦਿੱਤੀ ਹੈ, ਜਿਸਦਾ ਨਾਮ ‘ਟਰੰਪ ਟੀਵੀ’ ਰੱਖਿਆ ਗਿਆ ਹੈ। ਇਸ ਵਿਚ ਟਰੰਪ ਦੇ ਪੁਰਾਣੇ ਵੀਡੀਓ, ਸਰਕਾਰ ਦੇ ਐਲਾਨ ਅਤੇ ਤਾਜ਼ਾ ਅਪਡੇਟ ਦਿਖਾਈ ਜਾਵੇਗੀ। ਲੋਕ ਵਾਈਟ ਹਾਊਸ ਦੇ ਲਾਈਵ ਸਮਾਗਮ ਵੀ ਫੋਨ ਅਤੇ ਦੂਜੇ ਇੰਟਰਨੈਟ ਵਾਲੇ ਡਿਵਾਈਸ ’ਤੇ ਦੇਖੇ ਜਾ ਸਕਣਗੇ। ਲੰਘੇ ਦਿਨ ਵਾਈਟ ਹਾਊਸ ਵਿਚ ਨਵੇਂ ਹੈਲੀਪੈਡ ਦਾ ਉਦਘਾਟਨ ਹੋ ਗਿਆ ਹੈ। ਆਮ ਤੌਰ ’ਤੇ ਅਜਿਹੇ ਸਮਾਗਮਾਂ ਦੀ ਵੀਡੀਓ ਕਵਰੇਜ ਟੀਵੀ ਨੈਟਵਰਕ ਕਰਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਸਾਂਝੀ ਕਵਰੇਜ ਰੋਕ ਦਿੱਤੀ ਸੀ। ਇਸ ਲਈ ਵਾਈਟ ਹਾਊਸ ਨੇ ਖੁਦ ਸਮਾਗਮ ਦਾ ਵੀਡੀਓ ਜਾਰੀ ਕੀਤਾ ਹੈ।

RELATED ARTICLES
POPULAR POSTS