Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਚੂਕ ਦੇ ਮਾਮਲੇ ’ਚ ਐਕਸ਼ਨ ਨਾ ਲੈਣ ਤੋਂ ਕੇਂਦਰ ਸਰਕਾਰ ਨਰਾਜ਼

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਚੂਕ ਦੇ ਮਾਮਲੇ ’ਚ ਐਕਸ਼ਨ ਨਾ ਲੈਣ ਤੋਂ ਕੇਂਦਰ ਸਰਕਾਰ ਨਰਾਜ਼

ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ, ਸਬੰਧਤ ਅਫ਼ਸਰਾਂ ’ਤੇ ਐਕਸ਼ਨ ਲੈਣ ਲਈ ਕਿਹਾ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਚੂਕ ਦੇ ਮਾਮਲੇ ਗ੍ਰਹਿ ਮੰਤਰਾਲੇ ਨੇ ਦੁਬਾਰਾ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ। ਲੰਘੇ 9 ਮਹੀਨਿਆਂ ਦੌਰਾਨ ਪੰਜਾਬ ਸਰਕਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਇਹ ਦੂਜੀ ਚਿੱਠੀ ਭੇਜੀ ਗਈ ਹੈ। ਇਸ ਚਿੱਠੀ ਰਾਹੀਂ ਸੁਰੱਖਿਆ ਚੂਕ ਮਾਮਲੇ ਨਾਲ ਸਬੰਧਤ ਅਫ਼ਸਰਾਂ ਖਿਲਾਫ਼ ਕਾਰਵਾਈ ’ਚ ਵਰਤੀ ਜਾ ਰਹੀ ਢਿੱਲੀ ’ਤੇ ਕੇਂਦਰ ਸਰਕਾਰ ਨੇ ਆਪਣੀ ਨਾਰਾਜਗੀ ਪ੍ਰਗਟਾਈ ਹੈ ਅਤੇ ਨਾਲ ਹੀ ਸੁਰੱਖਿਆ ਚੂਕ ਮਾਮਲੇ ’ਚ ਸੀਨੀਅਰ ਅਫ਼ਸਰਾਂ ਖਿਲਾਫ ਜਲਦੀ ਕਾਰਵਾਈ ਕਰਨ ਲਈ ਕਿਹਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮਾਰਚ 2023 ’ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੀਨੀਅਰ ਅਧਿਕਾਰੀਆਂ ਖਿਲਾਫ ਕਾਰਵਾਈ ’ਚ ਕੀਤੀ ਜਾ ਰਹੀ ਦੇਰੀ ’ਤੇ ਸਵਾਲ ਉਠਾਏ ਸਨ। ਪੰਜਾਬ ਸਰਕਾਰ ਸੁਰੱਖਿਆ ਚੂਕ ਮਾਮਲੇ ’ਚ ਹੁਣ ਤੱਕ 7 ਅਧਿਕਾਰੀਆਂ ਨੂੰ ਮੁਅੱਤਲ ਕਰ ਚੁੱਕੀ ਹੈ ਅਤੇ ਇਹ ਸਾਰੇ ਅਧਿਕਾਰੀ ਪੰਜਾਬ ਪੁਲਿਸ ਸੇਵਾ ਕੇਡਰ ਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਚੂਕ 2022 ’ਚ ਉਦੋਂ ਹੋਈ ਜਦੋਂ ਪ੍ਰਧਾਨ ਬਠਿੰਡਾ ਤੋਂ ਬਾਏ ਰੋਡ ਫਿਰੋਜ਼ਪੁਰ ਜਾ ਰਹੇ ਸਨ। ਪ੍ਰੰਤੂ ਰਸਤੇ ਵਿਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਡ ’ਤੇ ਹੀ ਕੁੱਝ ਸਮੇਂ ਲਈ ਰੁਕਿਆ ਰਿਹਾ ਸੀ ਅਤੇ ਇਥੋਂ ਪ੍ਰਧਾਨ ਮੰਤਰੀ ਨੂੰ ਵਾਪਸ ਪਰਤਣਾ ਪਿਆ ਸੀ।

Check Also

ਆਇਫਾ ਪੁਰਸਕਾਰ: ਸ਼ਾਹਰੁਖ ਖਾਨ ਨੂੰ ਸਰਬੋਤਮ ਅਦਾਕਾਰ ਤੇ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਖਿਤਾਬ

‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ …