ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਵਿਦਾਇਗੀ ਸੁਨੇਹੇ ਵਿਚ ਜੋ ਬਿਡੇਨ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਬਿਡੇਨ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਟਰੰਪ ਨੇ ਕਿਹਾ ਕਿ ਨਵੇਂ ਰਾਸ਼ਟਰਪਤੀ ਅਮਰੀਕਾ ਨੂੰ ਸੁਰੱਖਿਅਤ ਤੇ ਖ਼ੁਸ਼ਹਾਲ ਰੱਖਣ, ਇਸ ਲਈ ਉਹ ਪ੍ਰਾਰਥਨਾ ਕਰਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕੀ ਲੋਕ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਦੁਆਲੇ ਇਕੱਠੇ ਹੋਣ ਤੇ ਪੱਖਪਾਤ ਦੀ ਕੁੜੱਤਣ ਤੋਂ ਉਤਾਂਹ ਉੱਠ ਕੇ ਸਾਂਝੀ ਮੰਜ਼ਿਲ ਮਿੱਥਣ।
ਟਰੰਪ ਦਾ ਵੀਡੀਓ ਸੁਨੇਹਾ ਵਾਈਟ ਹਾਊਸ ਨੇ ਰਿਲੀਜ਼ ਕੀਤਾ ਹੈ। ਡੋਨਾਲਡ ਨੇ ਕਿਹਾ ਕਿ ‘ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਵੱਡਾ ਸਨਮਾਨ ਹੈ ਤੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਇਸ ਲਈ ਸ਼ੁਕਰੀਆ ਅਦਾ ਕਰਦੇ ਹਨ।’ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ‘ਉਨ੍ਹਾਂ ਨੂੰ ਖਾਸ ਤੌਰ ‘ਤੇ ਇਸ ਗੱਲ ਦਾ ਮਾਣ ਹੈ ਕਿ ਦਹਾਕਿਆਂ ਮਗਰੋਂ ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਸ ਨੇ ਕੋਈ ਨਵੀਂ ਜੰਗ ਨਹੀਂ ਛੇੜੀ।’ਟਰੰਪ ਨੇ ‘ਕੈਪੀਟਲ’ ਉਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ 6 ਜਨਵਰੀ ਨੂੰ ਕੀਤੇ ਹਮਲੇ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜਿਵੇਂ ਦੁਨੀਆ ਦੇ ਮੁਲਕਾਂ ਨੂੰ ਚੀਨ ਅੱਗੇ ਖੜ੍ਹਨ ਲਈ ਉਤਸ਼ਾਹਿਤ ਕੀਤਾ, ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ।
ਟਿਫ਼ਨੀ ਟਰੰਪ ਨੇ ਵ੍ਹਾਈਟ ਹਾਊਸ ‘ਚ ਮੰਗਣੀ ਕਰਵਾਈ : ਵਾਈਟ ਹਾਊਸ ‘ਚ ਆਪਣੇ ਪਿਤਾ ਦੇ ਰਾਸ਼ਟਰਪਤੀ ਵਜੋਂ ਆਖ਼ਰੀ ਦਿਨ ਮੌਕੇ ਟਿਫ਼ਨੀ ਟਰੰਪ ਨੇ ਮੰਗਣੀ ਕਰਵਾਉਣ ਦਾ ਐਲਾਨ ਕਰ ਦਿੱਤਾ। ਡੋਨਲਡ ਟਰੰਪ ਦੀ ਸਭ ਤੋਂ ਛੋਟੀ ਧੀ ਟਿਫ਼ਨੀ (27) ਨੇ 23 ਸਾਲਾ ਮਾਈਕਲ ਬੋਊਲੋਸ ਨਾਲ ਵਾਈਟ ਹਾਊਸ ਵਿਚ ਮੰਗਣੀ ਕਰਵਾ ਲਈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …