ਜਗਰਾਉਂ : ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਸੰਸਦੀ ਚੋਣਾਂ ‘ਚ ਚੌਥੀ ਵਾਰ ਜੇਤੂ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਜਗਰਾਉਂ ਨੇੜੇ ਪੈਂਦੇ ਪਿੰਡ ਸੂਜਾਪੁਰ ‘ਚ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਦੇ ਘਰ ਇਕੱਠੇ ਹੋਏ ਪਿੰਡ ਦੇ ਲੋਕਾਂ ਵਲੋਂ ਲੱਡੂ ਵੰਡੇ ਗਏ ਤੇ ਬੀਬੀਆਂ ਵਲੋਂ ਗਿੱਧਾ ਵੀ ਪਾਇਆ ਗਿਆ। ਸੁੱਖ ਧਾਲੀਵਾਲ ਦੀ ਜਿੱਤ ‘ਤੇ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ, ਜਿਥੋਂ ਸੁੱਖ ਧਾਲੀਵਾਲ ਨੇ 10ਵੀਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਹੈ, ‘ਚ ਵੀ ਖੁਸ਼ੀ ਮਨਾਈ ਗਈ ਤੇ ਮੁੱਖ ਅਧਿਆਪਕ ਸੁਮਿੰਦਰ ਸਿੰਘ ਨੇ ਕਿਹਾ ਕਿ ਉਹ ਸੁੱਖ ਧਾਲੀਵਾਲ ਦਾ ਨਾਂਅ ਸਟਾਰ ਵਿਦਿਆਰਥੀਆਂ ਦੀ ਤਖ਼ਤੀ ‘ਤੇ ਸਭ ਤੋਂ ਉਪਰ ਕਰਕੇ ਲਿਖਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …