9.6 C
Toronto
Saturday, November 8, 2025
spot_img
Homeਕੈਨੇਡਾਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਵਿਮੈੱਨ ਕਲੱਬ ਦਾ ਗਠਨ ਹੋਇਆ

ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਵਿਮੈੱਨ ਕਲੱਬ ਦਾ ਗਠਨ ਹੋਇਆ

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਮਈ ਨੂੰ ਬਰੈਂਪਟਨ ਨਵੀਂ ਹੋਂਦ ਵਿਚ ਆਈ ‘ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਇਸ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਇਕੱਤਰਤ ਵਿਚ ਪ੍ਰਧਾਨ ਦੇ ਅਹੁਦੇ ਲਈ ਮੈਡਮ ਤ੍ਰਿਪਤਾ ਵੱਲੋਂ ਸੁਰਿੰਦਰ ਕੌਰ ਧਾਲੀਵਾਲ ਦਾ ਨਾਂ ਤਜਵੀਜ਼ ਕੀਤਾ ਗਿਆ ਜਿਸ ਦੀ ਤਾਈਦ ਬਲਜੀਤ ਕੌਰ ਵੱਲੋਂ ਕੀਤੀ ਗਈ। ਸਾਰੇ ਹਾਜ਼ਰ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਇਸ ਦੀ ਪ੍ਰਵਾਨਗੀ ਦਿੱਤੀ ਗਈ। ਉਪਰੰਤ, ਪ੍ਰਧਾਨ ਸੁਰਿੰਦਰ ਕੌਰ ਧਾਲੀਵਾਲ ਵੱਲੋਂ ਸਾਰੇ ਮੈਂਬਰਾਂ ਦੀ ਸਲਾਹ ਨਾਲ ਤ੍ਰਿਪਤਾ ਨੂੰ ਮੀਤ-ਪ੍ਰਧਾਨ ਅਤੇ ਬਲਜੀਤ ਕੌਰ ਨੂੰ ਸਕੱਤਰ ਅਤੇ ਰਮਾ ਨੂੰ ਕੈਸ਼ੀਅਰ ਦੇ ਅਹੁਦਿਆਂ ਉੱਪਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਨੂੰ ਮੈਂਬਰਾਂ ਵੱਲੋਂ ਆਪਣੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਛਕਿਆ। ਅਖ਼ੀਰ ਵਿਚ ਸੁਰਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਸਾਰਿਆਂ ਦਾ ਸਹਿਯੋਗ ਲੈਣਗੇ ਅਤੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ। ਕਲੱਬ ਦੇ ਮੈਂਬਰ ਬਣਨ ਲਈ ਸੁਰਿੰਦਰ ਧਾਲੀਵਾਲ ਨੂੰ 647-643-8374 ਅਤੇ ਤ੍ਰਿਪਤਾ ਨੂੰ 416-262-3114 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS