ਬਰੈਂਪਟਨ/ਬਿਊਰੋ ਨਿਊਜ਼
ਪੰਜਾਬ ਚੈਰਿਟੀ ਫਾਊਂਡੇਸ਼ਨ ਖੂਨ-ਦਾਨ ਕੈਂਪ ਲਗਾਉਣ, ਮਾਂ ਬੋਲੀ ਦੀ ਸੇਵਾ ਹਿੱਤ ਪੰਜਾਬੀ ਭਾਸ਼ਣ ਅਤੇ ਲੇਖ ਮੁਕਾਬਲਿਆਂ ਤੋਂ ਬਿਨਾਂ ਹੋਰ ਸਮਾਜ ਸੇਵੀ ਕਾਰਜਾਂ ਲਈ ਪਿਛਲੇ 10 ਸਾਲਾਂ ਤੋਂ ਕਾਰਜਸ਼ੀਲ ਹੈ। ਇਸ ਸੰਸਥਾ ਵਲੋਂ ਪਿਛਲੇ ਅੱਠ ਸਾਲਾਂ ਤੋਂ ਫੂਡ ਡਰਾਈਵ ਮੁਹਿੰਮ ਵੀ ਚਲਾਈ ਜਾ ਰਹੀ ਹੈ ।
ਫੂਡ ਡਰਾਈਵ ਮੁਹਿੰਮ ਅਧੀਨ ਚੈਰਿਟੀ ਨਾਲ ਜੁੜੇ ਪਰਿਵਾਰਾਂ ਦੀ ਸਹਾਇਤਾ ਨਾਲ ਗਲਿੱਡਨ/ ਕਨੇਡੀ ਰੋਡ ਤੇ ਸਥਿਤ ਕਿਚਨ ਨਾਈਟਸ ਟੇਬਲ ਵਿੱਚ 150 ਦੇ ਲੱਗਭੱਗ ਲੋੜਵੰਦਾਂ ਲਈ ਖਾਣਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਅਪਰੈਲ ਮਹੀਨਾ ਸਿੱਖ ਹੈਰੀਟੇਜ ਮੰਥ ਹੋਣ ਕਾਰਣ ਇਸ ਮਹੀਨੇ ਵਿੱਚ ਹਰ ਹਫਤੇ ਹੀ ਇਹ ਕਾਰਜ ਕੀਤਾ ਜਾਣਾ ਹੈ।
ਇਸ ਵਿੱਚ ਚੈਰਿਟੀ ਨਾਲ ਜੁੜੇ ਪਰਿਵਾਰ ਆਪਸੀ ਸਲਾਹ ਨਾਲ ਵੱਖ ਵੱਖ ਆਈਟਮਾਂ ਘਰੋਂ ਤਿਆਰ ਕਰ ਕੇ ਇੱਥੇ ਪਹੁੰਚਾਉਂਦੇ ਹਨ । ਇਸ ਫੂਡ ਡਰਾਈਵ ਪਰੋਗਰਾਮ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਪੰਜਾਬ ਚੈਰਿਟੀ ਦੇ ਪ੍ਰਬੰਧਕਾਂ ਵਲੋਂ ਕਮਿਊਨਿਟੀ ਦੇ ਪਰਿਵਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਤਿੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾਂ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਪੰਜਾਬ ਚੈਰਿਟੀ ਦੇ ਪਰਬੰਧਕਾਂ ਬਲਿਹਾਰ ਸਧਰਾ ਨਵਾਂਸ਼ਹਿਰ (647-297-8600) ਜਾਂ ਗਗਨਦੀਪ ਮਹਾਲੋਂ (416-558-3966) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …