Breaking News
Home / ਕੈਨੇਡਾ / ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਸਰੀ ਵਿਚ ਧੂਮਧਾਮ ਨਾਲ ਕਰਵਾਇਆ ‘ਗਦਰੀ ਬਾਬਿਆਂ ਦਾ 27ਵਾਂ ਮੇਲਾ’

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਸਰੀ ਵਿਚ ਧੂਮਧਾਮ ਨਾਲ ਕਰਵਾਇਆ ‘ਗਦਰੀ ਬਾਬਿਆਂ ਦਾ 27ਵਾਂ ਮੇਲਾ’

ਸਰੀ/ਸੰਦੀਪ ਸਿੰਘ ਧੰਜੂ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 27ਵਾਂ ਯਾਦਗਾਰੀ ਸਾਲਾਨਾ ਮੇਲਾ, ਬੇਅਰ ਕਰੀਕ ਪਾਰਕ ਸਰੀ (ਬੀਸੀ) ਵਿਖੇ ਧੂਮ-ਧਾਮ ਨਾਲ ਕਰਵਾਇਆ ਗਿਆ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਅਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਦੇ ਵਕੀਲ ਜੋਸਫ਼ ਐਡਵਰਡ ਬਰਡ ਨੂੰ ਸਮਰਪਿਤ ਇਸ ਮੇਲੇ ਵਿਚ ਕਈ ਪੰਜਾਬੀ ਦੇ ਉਘੇ ਗਾਇਕਾਂ ਜਿਹਨਾਂ ਵਿਚ ਸੁਖਵਿੰਦਰ ਸਿੰਘ ਸੁੱਖੀ, ਗੁਰਬਖ਼ਸ਼ ਸਿੰਘ ਸ਼ੌਕੀ ਤੇ ਨਛੱਤਰ ਸਿੰਘ ਗਿੱਲ ਵਿਸ਼ੇਸ਼ ਸਨ, ਨੇ ਆਪਣੀ ਕਲਾ ਰਾਹੀਂ ਗੁਰੂ ਨਾਨਕ ਜਹਾਜ ਦੇ ਯੋਧਿਆਂ ਨੂੰ ਸਿਜਦਾ ਕਰਦਿਆਂ, ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਮੇਲੇ ਵਿਚ ਪਹੁੰਚ ਕੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਤੇ ਪ੍ਰਬੰਧਕਾਂ ਵਲੋ ਵਿਸ਼ੇਸ਼ ਮਹਿਮਾਨਾਂ ਦਾ ਯਾਦ ਚਿੰਨ੍ਹ ਦੇ ਕੇ ਸਨਮਾਨ ਕੀਤਾ। ਮੇਲੇ ਵਿਚ ਹਾਜ਼ਰੀ ਲਗਵਾਉਣ ਵਾਲੀਆਂ ਪ੍ਰਮੁੱਖ ਹਸਤੀਆਂ ਵਿਚ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਐਮ ਪੀ ਸੁੱਖ ਧਾਲੀਵਾਲ, ਸਿੱਖਿਆ ਮੰਤਰੀ ਰਚਨਾ ਸਿੰਘ, ਐਮ ਐਲ ਏ, ਮੰਤਰੀ ਅਮਨਦੀਪ ਸਿੰਘ, ਵਿਲੀਅਮ ਲੇਕ ਤੋ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ, ਕੌਂਸਲਰ ਮਨਦੀਪ ਸਿੰਘ ਨਾਗਰਾ, ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਐਮ ਐਲ ਏ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਤੇ ਹੋਰ ਸ਼ਾਮਲ ਸਨ। ਇਸ ਮੌਕੇ ‘ਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਵਲੋਂ ਅਹਿਮ ਮਤੇ ਪੜ੍ਹੇ ਗਏ, ਜਿਹਨਾਂ ਵਿੱਚ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਦਾ ਮੁਜਰਮਾਨਾ ਰਿਕਾਰਡ ਖਤਮ ਕਰਕੇ, ਉਹਨਾਂ ਨੂੰ ‘ਸ਼ਹੀਦ’ ਕਰਾਰ ਦੇਣਾ, ਕੈਨੇਡਾ ਦੀਆਂ ਪਾਠ ਪੁਸਤਕਾਂ ਅਤੇ ਸਿਲੇਬਸ ਵਿੱਚ ਗ਼ਦਰੀ ਬਾਬਿਆਂ ਦਾ ਸਹੀ ਇਤਿਹਾਸ ਪੜ੍ਹਾਉਣਾ, ਕੈਨੇਡਾ ਪੈਲੇਸ ਅਤੇ ਵੈਨਕੂਵਰ ਵਾਟਰ ਫਰੰਟ ਦਾ ਪ੍ਰਾਇਮਰੀ ਨਾਂ ਗੁਰੂ ਨਾਨਕ ਜਹਾਜ਼ ਕਾਮਾਗਾਟਾਮਾਰੂ ‘ਤੇ ਰੱਖਣਾ, ਸਰੀ ਸਟੇਡੀਅਮ ਬੇਅਰਕਰੀਕ ਪਾਰਕ ਦਾ ਨਾਂ ਗੁਰੂ ਨਾਨਕ ਜਹਾਜ਼ ਦੇ ਵਕੀਲ ਜੋਸਫ਼ ਐਡਵਰਡ ਬਰਡ ਦੇ ਨਾਂ ਤੇ ਰੱਖਣਾ, ਜਲਿਆਂ ਵਾਲੇ ਬਾਗ ਦੇ ਸ਼ਹੀਦੀ ਸਾਕੇ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਦੀ ਮੰਗ, ਸਰਦਾਰ ਅਜੀਤ ਸਿੰਘ ਦੇ ਨਾਂ ‘ਤੇ ਡਲਹੌਜ਼ੀ ਸ਼ਹਿਰ ਦਾ ਨਾਂ ਬਦਲ ਕੇ ਰੱਖਣਾ, ਭਾਰਤ ਦੀ ਅੰਡੇਮਾਨ ਜੇਲ੍ਹ ਗਦਰੀ ਯੋਧਿਆਂ ਨੂੰ ਸਮਰਪਿਤ ਕਰਨੀ ਸ਼ਾਮਿਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …