-5.6 C
Toronto
Tuesday, December 16, 2025
spot_img
Homeਦੁਨੀਆਭਗੌੜੇ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ

ਭਗੌੜੇ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ

ਲੰਦਨ ਹਾਈ ਕੋਰਟ ਨੇ ਰਾਹਤ ਦੇਣ ਤੋਂ ਕੀਤਾ ਇਨਕਾਰ
ਲੰਦਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਹੁਣ ਆਪਣੀ ਸਪੁਰਦਗੀ ਖਿਲਾਫ਼ ਬਿ੍ਰਟਿਸ਼ ਸੁਪਰੀਮ ਕੋਰਟ ਵਿਚ ਨਹੀਂ ਜਾ ਸਕੇਗਾ, ਜਿਸ ਦੇ ਚਲਦਿਆਂ ਉਸ ਦੀਆਂ ਮੁਸ਼ਕਿਲ ਵਧ ਗਈਆਂ ਹਨ। ਅੱਜ ਵੀਰਵਾਰ ਨੂੰ ਲੰਦਨ ਹਾਈ ਕੋਰਟ ਨੇ ਨੀਰਵ ਮੋਦੀ ਨੂੰ ਸੁਪਰੀਮ ਕੋਰਟ ’ਚ ਅਪੀਲ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਨੀਰਵ ਮੋਦੀ ਦੀ ਭਾਰਤ ਨੂੰ ਸਪੁਰਦਗੀ ਦਾ ਹੁਕਮ ਵੀ ਲੰਦਨ ਹਾਈ ਕੋਰਟ ਵੱਲੋਂ ਹੀ ਸੁਣਾਇਆ ਗਿਆ ਸੀ। ਜਿਸ ਦੇ ਖਿਲਾਫ਼ ਉਹ ਬਿ੍ਰਟਿਸ਼ ਸੁਪਰੀਮ ਕੋਰਟ ਜਾਣਾ ਚਾਹੁੰਦਾ ਸੀ ਪ੍ਰੰਤੂ ਅਰਜੀ ਖਾਰਜ ਹੋਣ ਤੋਂ ਬਾਅਦ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਹੋਰ ਸੁਖਾਲੀ ਹੋ ਜਾਵੇਗੀ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਨੀਰਵ ਮੋਦੀ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ’ਚ ਉਸ ਨੇ ਭਾਰਤ ਨੂੰ ਸਪੁਰਦ ਕਰਨ ਦੇ ਖਿਲਾਫ਼ ਅਪੀਲ ਕੀਤੀ ਸੀ। ਆਪਣੀ ਅਪੀਲ ’ਚ ਨੀਰਵ ਮੋਦੀ ਨੇ ਖਰਾਬ ਦਿਮਾਗੀ ਹਾਲਤ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਭਾਰਤ ਨਾ ਭੇਜਣ ਦੀ ਅਪੀਲ ਕੀਤੀ ਸੀ।

RELATED ARTICLES
POPULAR POSTS