ਇਸਲਾਮਾਬਾਦ : ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੇ ਰੋਸ ਵਜੋਂ ਪਾਕਿਸਤਾਨ ਨੇ ਅਧਿਕਾਰਤ ਤੌਰ ‘ਤੇ ਭਾਰਤ ਨਾਲ ਵਪਾਰਕ ਲੈਣ-ਦੇਣ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿਚ ਹੋਈ ਫੈਡਰਲ ਕੈਬਨਿਟ ਦੀ ਮੀਟਿੰਗ ਮੌਕੇ ਕੇਂਦਰੀ ਸੁਰੱਖਿਆ ਕਮੇਟੀ ਤੇ ਸੰਸਦ ਦੇ ਸਾਂਝੇ ਸੈਸ਼ਨ ਦੇ ਫ਼ੈਸਲਿਆਂ ਦੀ ਹਮਾਇਤ ਕੀਤੀ ਗਈ। ਇਨ੍ਹਾਂ ਫ਼ੈਸਲਿਆਂ ਵਿਚ ਵਪਾਰਕ ਰਿਸ਼ਤੇ ਮੁਅੱਤਲ ਕਰਨਾ ਵੀ ਸ਼ਾਮਲ ਸੀ। ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੋਵਾਂ ਗੁਆਂਢੀ ਮੁਲਕਾਂ ਵਿਚਲੇ ਵਪਾਰਕ ਸਬੰਧ ਪਹਿਲਾਂ ਹੀ ਵਿਗੜੇ ਹੋਏ ਹਨ। ਭਾਰਤ ਨੇ ਪਾਕਿ ਤੋਂ ਦਰਾਮਦ ਕੀਤੀਆਂ ਜਾਂਦੀਆਂ ਸਾਰੀਆਂ ਵਸਤਾਂ ‘ਤੇ 200 ਫ਼ੀਸਦ ਕਸਟਮ ਡਿਊਟੀ ਲਾ ਦਿੱਤੀ ਸੀ। ਪਾਕਿ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੋ ਵੱਖ-ਵੱਖ ਨੋਟੀਫ਼ਿਕੇਸ਼ਨ ਜਾਰੀ ਕੀਤੇ ਗਏ ਹਨ।ઠ
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …