ਮੈਲਬਰਨ : ਆਸਟਰੇਲੀਆ ਦੇ ਮੈਲਬਰਨ ‘ਚ ਟੈਕਸੀ ਸਟੈਂਡ ਵਿਚ ਸਿੱਖ ਡਰਾਈਵਰ ਦੀ ਕੁੱਝ ਹੁੱਲੜਬਾਜ਼ਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ। ਇਹ ਘਟਨਾ ਮੰਗਲਵਾਰ ਰਾਤ ਸ਼ਹਿਰ ਦੇ ‘ਕ੍ਰਾਊਨ ਕੈਸੀਨੋ’ ਕੋਲ ਵਾਪਰੀ। ਕੁੱਟਮਾਰ ਕਰਨ ਵਾਲਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਿੱਖ ਡਰਾਈਵਰ ਨੂੰ ਗੱਡੀ ਵਿਚ ਲਿਜਾਣ ਲਈ ਕਹਿ ਰਹੇ ਸਨ। ਇਸ ਦੌਰਾਨ ਜਦ ਡਰਾਈਵਰ ਨੇ ਲਾਈਨ ਮੁਤਾਬਕ ਅਗਲੀ ਟੈਕਸੀ ‘ਚ ਜਾਣ ਲਈ ਕਿਹਾ ਤਾਂ ਉਨ੍ਹਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਡਰਾਈਵਰ ਦੀ ਪਛਾਣ ਬਾਰੇ ਨਸਲੀ ਟਿੱਪਣੀਆਂ ਕਰਨ ਮਗਰੋਂ ਨੌਜਵਾਨ ਡਰਾਈਵਰ ਦੀ ਦਸਤਾਰ ਲਾਹ ਦਿੱਤੀ ਤੇ ਕੁੱਟਮਾਰ ਕੀਤੀ।
Check Also
ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ …