ਵਾਸ਼ਿੰਗਟਨ : ਡੈਮੋਕਰੈਟਿਕ ਪਾਰਟੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ਭਾਵੇਂ ‘ਕਮਜ਼ੋਰ’ ਸਮਝਿਆ ਜਾ ਰਿਹਾ ਹੈ, ਪਰ ਉਹ ਜ਼ਮੀਨੀ ਪੱਧਰ ‘ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ‘ਤੇ ਨਵੰਬਰ ਵਿੱਚ ਹੋਣ ਵਾਲੀ ਚੋਣ ਜ਼ਰੂਰੀ ਜਿੱਤੇਗੀ। ਉਪ ਰਾਸ਼ਟਰਪਤੀ ਹੈਰਿਸ ਨੇ ਮੈਸਾਚਿਊਸੈਟਸ ਦੇ ਪਿਟਫੀਲਡ ਵਿੱਚ ਆਪਣੇ ਲਈ ਫੰਡ ਜੁਟਾਉਣ ਵਾਲੇ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ, ”ਸਾਨੂੰ ਭਾਵੇਂ ਇਸ ਦੌੜ ਵਿੱਚ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਇਹ ਜ਼ਮੀਨੀ ਪੱਧਰ ‘ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ।” ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਅਧਿਕਾਰਿਤ ਐਲਾਨ ਮਗਰੋਂ ਫੰਡ ਜੁਟਾਉਣ ਸਬੰਧੀ ਪਹਿਲੀ ਮੁਹਿੰਮ ਵਿੱਚ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਦੇਸ਼ ਲਈ ਦੋ ਨਜ਼ਰੀਆਂ ਦਰਮਿਆਨ ਚੋਣ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …