ਸੰਦੌੜ/ਬਿਊਰੋ ਨਿਊਜ਼ : ਅਮਰੀਕਾ ਵਿਚ ਪਿਛਲੇ ਦਿਨੀਂ ਇੱਕ ਸੜਕ ਹਾਦਸੇ ‘ਚ ਪਿੰਡ ਮਾਣਕੀ ਦੇ ਨੌਜਵਾਨ ਹਰਮਿੰਦਰ ਸਿੰਘ (36) ਦੀ ਮੌਤ ਹੋ ਗਈ। ਉਹ ਉੱਥੇ ਟਰੱਕ ਚਲਾਉਂਦਾ ਸੀ। ਮ੍ਰਿਤਕ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਰਮਿੰਦਰ ਲਗਪਗ ਇੱਕ ਦਹਾਕਾ ਪਹਿਲਾਂ ਅਮਰੀਕਾ ਗਿਆ ਸੀ ਅਤੇ ਯੂਬਾ ਸਿਟੀ ਵਿਚ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਦੀ ਇੱਕ ਨਾਮਵਰ ਟਰਾਂਸਪੋਰਟ ਕੰਪਨੀ ਵਿਚ ਟਰੱਕ ਚਲਾਉਂਦਾ ਸੀ। ਬੀਤੇ ਦਿਨ ਉਹ ਵਾਸ਼ਿੰਗਟਨ ਡੀਸੀ ਤੋਂ ਟਰੱਕ ‘ਤੇ ਸਾਮਾਨ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਟਰੱਕ ਪਲਟਣ ਕਾਰਨ ਉਸ ਦੀ ਮੌਤ ਹੋ ਗਈ।
Check Also
ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ 100% ਟੈਕਸ ਲਾਉਣ ਦਾ ਐਲਾਨ
ਟੈਕਸ ਆਰਜ਼ੀ ਹਨ ਜੋ 2 ਅਪਰੈਲ ਤੋਂ ਲਾਗੂ ਹੋਣਗੇ : ਡੋਨਾਲਡ ਟਰੰਪ ਨਿਊਯਾਰਕ/ਬਿਊਰੋ ਨਿਊਜ਼ ਅਮਰੀਕੀ …