Breaking News
Home / ਸੰਪਾਦਕੀ / ਤਬਾਹੀ ਨਹੀਂ ਅਮਨ ਦੀ ਹੋਣੀ ਚਾਹੀਦੀ ਹੈ ਕਾਮਨਾ!

ਤਬਾਹੀ ਨਹੀਂ ਅਮਨ ਦੀ ਹੋਣੀ ਚਾਹੀਦੀ ਹੈ ਕਾਮਨਾ!

ਲੰਘੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਖੇਤਰ ‘ਚ ਇਕ ਆਤਮਘਾਤੀਹਮਲੇ ਦੌਰਾਨ ਭਾਰਤ ਦੇ 42 ਸੀ.ਆਰ.ਪੀ.ਐਫ. ਦੇ ਜਵਾਨਸ਼ਹੀਦਹੋਣਦੀਘਟਨਾ ਨੇ ਪੂਰੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਤੋਂ ਬਾਅਦਭਾਰਤ ਦੇ ਹਰਨਾਗਰਿਕ ਦੇ ਜ਼ਿਹਨ ‘ਚ ਅੱਤਵਾਦ ਖ਼ਿਲਾਫ਼ ਗੁੱਸੇ ਅਤੇ ਬਦਲੇ ਦੀਭਾਵਨਾਦਾਪੈਦਾਹੋਣਾ ਕੁਦਰਤੀ ਹੈ।ਟੈਲੀਵਿਜ਼ਨਪੇਸ਼ਕਾਰ, ਸਾਬਕਾ ਫ਼ੌਜੀ ਅਧਿਕਾਰੀਅਤੇ ਦੇਸ਼ਭਗਤੀ ਦੇ ਜਜ਼ਬੇਵਾਨਭਾਰਤੀਨਾਗਰਿਕਾਂ ਵਲੋਂ ਅੱਤਵਾਦ ਨੂੰ ਸ਼ਹਿਦੇਣਕਾਰਨਪਾਕਿਸਤਾਨ ਨੂੰ ਹੁਣ ਸਖ਼ਤਸਬਕ ਸਿਖਾਉਣ ਦੀਆਂ ਜਜ਼ਬਾਤੀ ਸੁਰਾਂ ਵੀ ਤੇਜ਼ ਹੋ ਗਈਆਂ ਹਨ।ਹਮਲੇ ਤੋਂ ਬਾਅਦਭਾਰਤਸਰਕਾਰ ਨੇ ਅੱਤਵਾਦ ਅਤੇ ਅੱਤਵਾਦ ਦੇ ਪਨਾਹਗਾਹਾਂ ਨੂੰ ਕਰਾਰਾਜਵਾਬਦੇਣਦਾਐਲਾਨਕੀਤਾਹੈ।ਭਾਰਤਵਲੋਂ ਪਾਕਿਸਤਾਨਕੋਲੋਂ ‘ਸਭ ਤੋਂ ਤਰਜੀਹੀ ਮੁਲਕ’ ਦਾਦਰਜਾਵੀਵਾਪਸਲੈ ਗਿਆ ਹੈ। ਇਸ ਦੇ ਨਾਲਪਿਛਲੇ ਸਮੇਂ ਤੋਂ ਦੁਵੱਲੀ ਚੱਲ ਰਹੀ ‘ਗੱਲਬਾਤ’ ਦਾਸਿਲਸਿਲਾ ਰੁਕਣ ਅਤੇ ਕੂਟਨੀਤਕ ਪੱਧਰ ‘ਤੇ ਭਾਰਤਵਲੋਂ ਪਾਕਿਸਤਾਨਨਾਲ ਵੱਖ-ਵੱਖ ਪੜਾਵਾਂ ‘ਤੇ ਸਬੰਧ ਰੱਖਣ ਬਾਰੇ ਮੁੜ-ਵਿਚਾਰ ਕੀਤਾ ਜਾ ਸਕਦਾਹੈ।

ਨਿਰਸੰਦੇਹਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨਦੀਧਰਤੀ’ਤੇ ਪਲ-ਫੁਲ ਰਹੇ ਅੱਤਵਾਦ ਨੇ ਗੁਆਂਢੀ ਦੇਸ਼ਭਾਰਤ ਹੀ ਨਹੀਂ, ਸਗੋਂ ਸਮੁੱਚੇ ਦੱਖਣੀ ਏਸ਼ੀਆ ਨੂੰ ਬੁਰੀ ਤਰ੍ਹਾਂ ਅਸਥਿਰਕੀਤਾ ਹੋਇਆ ਹੈ। ਅਜਿਹੀ ਸਥਿਤੀਵਿਚ ‘ਅੱਤਵਾਦ’ ਦੀਪਨਾਹਗਾਹਪਾਕਿਸਤਾਨ ਨੂੰ ਭਾਰਤਵਲੋਂ ਸਖ਼ਤਸੰਦੇਸ਼ਦੇਣਦੀਲੋੜਵੀ ਸੀ, ਤਾਂ ਜੋ ਪਾਕਿਸਤਾਨ ‘ਅੱਤਵਾਦ’ ਬਾਰੇ ਆਪਣੀਆਂ ਅਸਪੱਸ਼ਟ ਨੀਤੀਆਂ ਬਦਲਣਲਈਮਜਬੂਰ ਹੋ ਸਕੇ। ਕੂਟਨੀਤਕ ਪੱਧਰ ‘ਤੇ ਅਤੇ ਕੌਮਾਂਤਰੀ ਭਾਈਚਾਰੇ ਸਾਹਮਣੇ ਪਾਕਿਸਤਾਨ ਨੂੰ ਭਾਰਤਵਲੋਂ ਜਵਾਬਦੇਹ ਬਣਾਉਣਾ ਜ਼ਰੂਰੀ ਸੀ। ਪਰ ਜਿਸ ਤਰ੍ਹਾਂ ਕੁਝ ਸਿਆਸੀ ਪਾਰਟੀਆਂ ਅਤੇ ਦੇਸ਼ ਦੇ ਆਮਨਾਗਰਿਕਾਂ ਦਾ ਇਕ ਹਿੱਸਾ ਜਜ਼ਬਾਤੀ ਹੋ ਕੇ ਪਾਕਿਸਤਾਨਖ਼ਿਲਾਫ਼ਅਸਰਦਾਰਕਾਰਵਾਈਲਈਕੇਵਲ ‘ਜੰਗ’ ਨੂੰ ਹੀ ਫੌਰੀ ਵਿਕਲਪਸਮਝ ਕੇ ਦੋਵਾਂ ਮੁਲਕਾਂ ਦੇ ਤਕਰੀਬਨਡੇਢਅਰਬਲੋਕਾਂ ਦੀਹੋਣੀਦਾਫ਼ੈਸਲਾ’ਬਦਲੇ ਦੇ ਜਜ਼ਬਾਤ’ਹਵਾਲੇ ਕਰਨਦੀਤਰਫ਼ਦਾਰੀਕਰਰਿਹਾ ਹੈ, ਉਸ ਨੂੰ ਤਹੱਮਲ ਅਤੇ ਸਮਝਦਾਰੀਨਾਲਵਿਚਾਰਨਦੀਲੋੜ ਹੈ। ਭਾਰਤ-ਪਾਕਿਵਿਚਾਲੇ ਪਿਛਲੇ 71 ਸਾਲਾਂ ਦੌਰਾਨ ਤਿੰਨਵਾਰ ਸਿੱਧੀ ‘ਜੰਗ’ ਹੋ ਚੁੱਕੀ ਹੈ, ਪਰ ਇਕ ਹੋਰ ‘ਜੰਗ’ ਲਈਤਿਆਰਹੋਣ ਤੋਂ ਪਹਿਲਾਂ ਸਾਡੇ ਲਈ ਇਸ ਨਿਰਣੇ ਤੱਕ ਪਹੁੰਚਣਾ ਜ਼ਰੂਰੀ ਹੈ ਕਿ ਪਿਛਲੀਆਂ ਜੰਗਾਂ ‘ਚ ਅਸੀਂ ਕੀ ਹਾਸਲਕੀਤਾ?

15 ਅਗਸਤ 1947 ਨੂੰ ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦਹੋਣ’ਤੇ ਭਾਰਤਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਖਿੱਤੇ ਦੀ ਮਜ਼੍ਹਬੀਆਧਾਰ’ਤੇ ਦੋ ਦੇਸ਼ਾਂ ਦੇ ਰੂਪਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾਕਤਲੇਆਮ, ਇਕ ਕਰੋੜਲੋਕਾਂ ਦਾਜਬਰੀ ਉਜਾੜਾ, ਬੇਵਿਸ਼ਵਾਸੀਅਤੇ ਨਫ਼ਰਤਦੀਆਂ ਡੂੰਘੀਆਂ ਖੱਡਾਂ ਮਿਲੀਆਂ ਹਨ।ਪਿਛਲੇ 71 ਸਾਲਾਂ ਤੋਂ ਹੀ ਇਸ ਖਿੱਤੇ ਅੰਦਰ ਮਜ਼੍ਹਬ ਦੇ ਨਾਂਅ’ਤੇ ਕੱਟੜ੍ਹਪੰਥੀ ਤਾਕਤਾਂ ਆਪਣੀ ਸੱਤਾ ਦਾਵਿਸਥਾਰਕਰਨਅਤੇ ਭਾਰਤ-ਪਾਕਿਸਤਾਨ, ਦੋਵਾਂ ਦੇਸ਼ਾਂ ਦੀਅਖੰਡਤਾ ਨੂੰ ਅਸਥਿਰਕਰਨਲਈ ਤਰਲੋਮੱਛੀ ਹੋ ਰਹੀਆਂ ਹਨ। ਬੇਸ਼ੱਕ ਪਾਕਿਸਤਾਨਦੀ ਅੱਤਵਾਦ ਖ਼ਿਲਾਫ਼ ਪ੍ਰਤੀਬੱਧਤਾ ‘ਤੇ ਸ਼ੱਕ ਕਰਨਾਵਾਜਬ ਹੈ ਪਰਭਾਰਤ-ਪਾਕਿਸਤਾਨ ਦੇ ਆਮਲੋਕਾਂ ਦੀਆਂ ‘ਅੱਤਵਾਦ’ ਸਮੇਤਹੋਰਅੰਦਰੂਨੀ ਸਮੱਸਿਆਵਾਂ ਤੇ ਚੁਣੌਤੀਆਂ ਸਾਂਝੀਆਂ ਹੀ ਹਨ।ਦੋਵਾਂ ਮੁਲਕਾਂ ਨੂੰ ਪੱਛੜੇਪਨ, ਗਰੀਬੀ, ਅਨਪੜ੍ਹਤਾਅਤੇ ਪਿਛਾਂਹਖਿੱਚੂ ਸੋਚ ਸਮੇਤਨਾਗਰਿਕਾਂ ਦੇ ਜੀਵਨਜਿਊਣਦੀਆਂ ਬੁਨਿਆਦੀ ਸਹੂਲਤਾਂ ਦੀਘਾਟਵਰਗੀਆਂ ਚੁਣੌਤੀਆਂ ਨਾਲਬਰਾਬਰ ਹੀ ਦੋ-ਚਾਰਹੋਣਾਪੈਰਿਹਾਹੈ।

ਭਾਰਤ-ਪਾਕਿਸਤਾਨਵਿਚਾਲੇ ਜੇਕਰ ਕੋਈ ਚੌਥੀ ‘ਸਿੱਧੀ ਜੰਗ’ ਲੱਗਦੀ ਹੈ ਤਾਂ ਇਹ ਸਰਹੱਦਾਂ ਦੇ ਦੁਵੱਲੀ ਸਟੇਨਗੰਨਾਂ ਅਤੇ ਤੋਪਾਂ-ਟੈਂਕਬੀੜ ਕੇ ਨਹੀਂ ਲੱਗੇਗੀ। ਦੋਵਾਂ ਦੇਸ਼ਾਂ ਕੋਲ’ਪ੍ਰਮਾਣੂਸ਼ਕਤੀਆਂ’ਹਨਅਤੇ ‘ਪ੍ਰਮਾਣੂਹਥਿਆਰਾਂ’ਦੀ ਜੰਗ ਵਿਚ ਕੋਈ ਜਿੱਤ ਸਕੇਗਾ, ਇਹ ਸੋਚਣਾਮੂਰਖਤਾਹੋਵੇਗੀ। ਸਾਡੇ ਕੋਲ’ਪ੍ਰਮਾਣੂ ਜੰਗ’ ਦੇ ਸਬਕਵਜੋਂ 1945 ‘ਚ ਹੀਰੋਸ਼ੀਮਾਅਤੇ ਨਾਗਾਸਾਕੀ ਉੱਤੇ ਹੋਏ ਪ੍ਰਮਾਣੂਹਮਲਿਆਂ ਦੇ ਨਤੀਜੇ ਵੀ ਮੌਜੂਦ ਹਨ।ਇਨ੍ਹਾਂ ਦੋਵਾਂ ਸ਼ਹਿਰਾਂ ‘ਤੇ ਹੋਏ ਪ੍ਰਮਾਣੂਹਮਲਿਆਂ ‘ਚ ਦੋ ਲੱਖ ਤੋਂ ਵੱਧ ਲੋਕਮਾਰੇ ਗਏ ਸਨ। ਅਜੇ ਤੱਕ ਵੀਇਨ੍ਹਾਂ ਦੋਵਾਂ ਸ਼ਹਿਰਾਂ ‘ਚ ਰੇਡੀਓਐਕਟਿਵਕਿਰਨਾਂ ਦੇ ਅਸਰਕਾਰਨ ਬੱਚੇ ਜਮਾਂਦਰੂ ਅੰਗਹੀਣਪੈਦਾ ਹੁੰਦੇ ਹਨ। ਇੱਥੇ ਜਦੋਂ ਵੀਮੀਂਹਵਰ੍ਹਦਾ ਹੈ ਤਾਂ ਉਸ ਦੇ ਨਾਲਚਮੜੀ ਦੇ ਰੋਗ ਫ਼ੈਲਦੇ ਹਨ।

ਅੱਜ ਦੁਨੀਆ ਦੇ ਦੇਸ਼ ਜਿਸ ਹਿਸਾਬਨਾਲਪ੍ਰਮਾਣੂਬਾਰੂਦਾਂ ਦੇ ਭੰਡਾਰ ਇਕੱਠੇ ਕਰੀਫ਼ਿਰਦੇ ਹਨ, ਉਸ ਹਿਸਾਬਨਾਲਪੂਰੀਧਰਤੀ ਨੂੰ ਘੱਟੋ-ਘੱਟ ਤੀਹਵਾਰਪੂਰੀਤਰ੍ਹਾਂ ਤਬਾਹਕੀਤਾ ਜਾ ਸਕਦਾਹੈ।ਭਾਵ; ਮਨੁੱਖ, ਪਸ਼ੂ, ਪੰਛੀ, ਬਨਸਪਤੀ ਤੇ ਹਰਤਰ੍ਹਾਂ ਦਾਜੀਵਨ ਬਿਲਕੁਲ ਖ਼ਤਮ।ਡੇਢਦਹਾਕਾਪਹਿਲਾਂ ‘ਦੱਖਣੀ ਏਸ਼ੀਆ ‘ਚ ਪ੍ਰਮਾਣੂ ਜੰਗ’ ਨਾਂਅ ਦੇ ਇਕ ਪਰਚੇ ਵਿਚਚਾਰਵਿਗਿਆਨੀਆਂ, ਨੈਚੂਰਲਰੀਸੋਰਸਜ਼ ਡੀਫੈਸ ਕੌਂਸਲ ਵਾਸ਼ਿੰਗਟਨ ਦੇ ਮੈਥੀਓਮੈਕਿਨਜੀ, ਕਾਅਦੇ ਆਜ਼ਮਯੂਨੀਵਰਸਿਟੀਇਸਲਾਮਾਬਾਦ ਦੇ ਏ.ਐਚ. ਨਈਅਰਅਤੇ ਪਰਿੰਸਟੌਨ ਯੂਨੀਵਰਸਿਟੀ ਦੇ ਐਮ.ਵੀ. ਰਾਮੰਨਾ ਤੇ ਜ਼ਿਆ ਮੀਆਂ ਨੇ, ਭਾਰਤ-ਪਾਕਿਸਤਾਨਵਿਚਾਲੇ ਪ੍ਰਮਾਣੂ ਜੰਗ ਦੇ ਸੰਭਾਵੀਹਮਲਿਆਂ ਸਬੰਧੀ ਰੌਂਗਟੇ ਖੜ੍ਹੇ ਕਰਨਵਾਲੇ ਤੱਥ ਜ਼ਾਹਰਕੀਤੇ ਸਨ ਕਿ; ”ਪ੍ਰਮਾਣੂਬੰਬ ਸੁੱਟੇ ਜਾਣਦੀਸੂਰਤ ‘ਚ ਭਾਰਤ ਦੇ ਮੁੰਬਈ ‘ਚ 11,83,000, ਬੰਗਲੌਰ ‘ਚ 8,00,000, ਚੇਨਈ ‘ਚ 10,09,000, ਕੌਲਕਾਤਾ ‘ਚ 10,21,000, ਦਿੱਲੀ ‘ਚ 4,88,000, ਪਾਕਿਸਤਾਨ ਦੇ ਇਸਲਾਮਾਬਾਦ ‘ਚ 3,51,000, ਲਾਹੌਰ ‘ਚ 7,62,000, ਫ਼ੈਜ਼ਲਾਬਾਦ ‘ਚ 8,84,000, ਕਰਾਚੀ ‘ਚ 6,50,000 ਅਤੇ ਰਾਵਲਪਿੰਡੀਵਿਚ 5,02,000 ਲੋਕ ਤੁਰੰਤ ਹੀ ਮਰ-ਮੁੱਕ ਜਾਣਗੇ।” ਚੰਡੀਗੜ੍ਹ, ਅੰਮ੍ਰਿਤਸਰ ਜਾਂ ਪਟਿਆਲਾਵਰਗੇ ਸ਼ਹਿਰ ਤਾਂ ਬੰਬ ਡਿੱਗਣ ਦੀਹਾਲਤ ‘ਚ ਬਿਲਕੁਲਖ਼ਤਮ ਹੋ ਜਾਣਗੇ। ਸ਼ਹਿਰਖੰਡਰਬਣਜਾਣਗੇ, ਪਾਣੀ ਜ਼ਹਿਰਬਣਜਾਵੇਗਾ। ਸਭ ਕੁਝ ਪਿੱਘਲ ਜਾਵੇਗਾ। ਦੇਵਨੇਤਨਾਲਬਚੇ ਖੁਚੇ ਜੰਗੀ ਸ਼ਰਨਾਰਥੀਜਿਵੇਂ ਜ਼ਿੰਦਗੀ ਦੇ ਸਾਹ ਬਚਾਉਣ ਲਈ ਜਾਂ ਢਿੱਡ ਦੀ ਭੁੱਖ ਮਿਟਾਉਣ ਲਈਤੜਫ਼ਣਗੇ, ਉਹ ਮੰਜ਼ਰ ਤਾਂ ਕਲਪਨਾ ਤੋਂ ਬਾਹਰਾਹੈ। ਸੋ, ਭਾਰਤ-ਪਾਕਿਵਿਚਾਲੇ ਹਥਿਆਰਾਂ ਦੀ ‘ਜੰਗ’ ਦੀ ਥਾਂ ‘ਅਮਨ’ਲਈਪ੍ਰਭਾਵੀਯਤਨਹੋਣੇ ਚਾਹੀਦੇ ਹਨ।ਸਾਨੂੰਦੋਵੇਂ ਪਾਸੇ ਸਰਹੱਦ ‘ਤੇ ਤੋਪਾਂ-ਟੈਂਕਬੀੜ ਕੇ ‘ਜੰਗ’ ਦੀਬੇਸਬਰੀਨਾਲ ਉਡੀਕ ਕਰਨਦੀ ਥਾਂ, ਦੋਵੇਂ ਪਾਸਿਓਂ ਸਰਹੱਦੀ ਇਲਾਕਿਆਂ ਵਿਚੋਂ ਦਹਿਸ਼ਤ, ਬੇਵਿਸ਼ਵਾਸੀਅਤੇ ਨਫ਼ਰਤ ਦੇ ਖ਼ਾਤਮੇ, ਅੱਤਵਾਦ, ਗਰੀਬੀ, ਅਨਪੜ੍ਹਤਾ, ਜਹਾਲਤਅਤੇ ਮਾਨਸਿਕ ਪੱਛੜੇਪਨ ਨੂੰ ਦੂਰਕਰਨ ਦੇ ਸਾਂਝੇ ਯਤਨਾਂ ਦੀਕਾਮਨਾਕਰਨੀਚਾਹੀਦੀਹੈ।ਪਾਕਿਸਤਾਨ ਨੂੰ ਅੱਤਵਾਦ ਦੀਪਨਾਹਗਾਹਬਣਨ ਤੋਂ ਰੋਕਣਲਈ ਕੌਮਾਂਤਰੀ ਮੰਚਾਂ ‘ਤੇ ਗੱਲਬਾਤ ਹੋਣੀਚਾਹੀਦੀਹੈ।ਪਾਕਿਸਤਾਨ ਤੋਂ ਉਸ ਦੀਜਵਾਬਦੇਹੀਲੈਣੀਚਾਹੀਦੀਹੈ।ਭਾਰਤ ਨੂੰ ਆਪਣੀਆਂ ਸੁਰੱਖਿਆ ਨੀਤੀਆਂ ਨੂੰ ਹੋਰਜ਼ਿਆਦਾਮਜ਼ਬੂਤ ਬਣਾਉਣ ਅਤੇ ਅੱਤਵਾਦੀਆਂ ਖ਼ਿਲਾਫ਼ਸਜ਼ਾਵਾਂ ਦੇ ਅਮਲ ਨੂੰ ਤੇਜ਼ ਅਤੇ ਵਧੇਰੇ ਅਸਰਦਾਰ ਬਣਾਉਣਾ ਚਾਹੀਦਾਹੈ।ਹਥਿਆਰਾਂ ਦੀ ਜੰਗ ਦੇ ਤਬਾਹਕੁੰਨ ਨਤੀਜਿਆਂ ਦੇ ਸੰਦਰਭ ‘ਚ ਵਿਗਿਆਨੀਆਇਨਸਟਾਇਨਦਾਕਥਨਆਖ਼ਰ ‘ਚ ਜ਼ਿਕਰੇ-ਖ਼ਾਸ ਹੈ ਕਿ, ”ਜਾਗਰੂਕਲੋਕਾਂ ਤੋਂ ਮੌਤ ਦੀ ਥਾਂ ਜੀਵਨਲਈਕੰਮਕਰਨਦੀ ਆਸ ਕੀਤੀਜਾਣੀਚਾਹੀਦੀ ਹੈ ।”

Check Also

ਭਾਰਤੀ ਲੋਕਤੰਤਰ ਵਿਚ ਵੱਧਦੇ ਦਾਗੀ ਨੇਤਾ

ਹਾਲ ਹੀ ‘ਚ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਤੀਜੀ ਵਾਰੀ ਬਣੀ …