-1.9 C
Toronto
Friday, December 5, 2025
spot_img
Homeਹਫ਼ਤਾਵਾਰੀ ਫੇਰੀਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਨੀਂਹ-ਪੱਥਰ ਸਮਾਰੋਹ ਦੀ...

ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਨੀਂਹ-ਪੱਥਰ ਸਮਾਰੋਹ ਦੀ ਕੀਤੀ ਮੇਜ਼ਬਾਨੀ

ਬਰੈਂਪਟਨ : ਲੰਘੇ ਐਤਵਾਰ 11 ਸਤੰਬਰ ਨੂੰ ਰਿਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਬਰੈਂਪਟਨ ਸਿਟੀ ਵਲੋਂ ਗੋਰੇ ਮੈਡੋਜ਼ ਕਮਿਊਨਿਟੀ ਸੈਂਟਰ ਵਿਚ ਬਣਨ ਜਾ ਰਹੇ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਨੀਂਹ ਪੱਥਰ ਸਮਾਰੋਹ ਦੀ ਮੇਜ਼ਬਾਨੀ ਕੀਤੀ ਗਈ। ਇਸ ਮੌਕੇ ‘ਤੇ ਕੌਂਸਲ ਦੇ ਮੈਂਬਰ ਸਾਹਿਬਾਨ, ਇਲਾਕੇ ਐਮ.ਪੀ.ਪੀ., ਪੀਲ ਪੁਲਿਸ ਦੇ ਮੈਂਬਰਜ਼ ਅਤੇ ਇਲਾਕਾ ਨਿਵਾਸੀ ਹਾਜ਼ਰ ਹੋਏ।

ਇਸ ਮੌਕੇ ‘ਤੇ ਨੀਂਹ ਪੱਥਰ ਸਮਾਰੋਹ (Ground-breaking ceremony) ਤੋਂ ਬਾਅਦ ਕੌਂਸਲਰ ਢਿੱਲੋਂ ਵਲੋਂ ਸਤੰਬਰ 2021 ਦਾ ਇਕ ਬੇਨਤੀ ਮਤਾ ਜੋ ਕਿ ਸਿਟੀ ਆਫ ਬਰੈਂਪਟਨ ਦੇ ਸਟਾਫ ਨੂੰ ਸੰਬੋਧਿਤ ਸੀ, ਪੇਸ਼ ਕੀਤਾ ਗਿਆ। ਇਸ ਵਿਚ ਸਿਟੀ ਸਟਾਫ ਨੂੰ ਬੇਨਤੀ ਕੀਤੀ ਗਈ ਹੈ ਕਿ ਪੀਲ ਪੁਲਿਸ ਨਾਲ ਮਿਲ ਕੇ ਸ਼ਹਿਰ ਦੇ ਪੂਰਬੀ ਅੰਤ ਵਿਚ ਵਾਰਡ ਨੰਬਰ 9 ਅਤੇ 10 ਦੇ ਨਿਵਾਸੀਆਂ ਦੀ ਸੁਰੱਖਿਆ ਅਤੇ ਸੇਵਾ ਲਈ ਬਣਾਏ ਜਾ ਸਕਣ ਵਾਲੇ ਕਮਿਊਨਿਟੀ ਪੁਲਿਸ ਸਟੇਸ਼ਨ ਲਈ ਇਕ ਯੋਗ ਸਥਾਨ ਦੀ ਸ਼ਨਾਖਤ ਕੀਤੀ ਜਾਵੇ।

ਇਸ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਬਨਣ ਨਾਲ ਬਰੈਂਪਟਨ ਦੇ ਪੂਰਬੀ ਅੰਤ ਵਿਚ ਪੁਲਿਸ ਦੀ ਮੌਜੂਦਗੀ ਵਧੇਗੀ ਅਤੇ ਪੁਲਿਸ ਦਾ ਕਾਰਵਾਈ ਕਰਨ ਦਾ ਅਤੇ ਜਵਾਬੀ ਸਮਾਂ ਘਟੇਗਾ।  ਪੰਜ ਲੱਖ ਡਾਲਰ ਦੀ ਲਾਗਤ ਨਾਲ ਬਣਨ ਵਾਲੇ ਇਸ ਸੈਂਟਰ ਦੀ ਉਸਾਰੀ ਅਧਿਕਾਰਤ ਤੌਰ ‘ਤੇ ਇਸ ਮਹੀਨੇ ਸ਼ੁਰੂ ਹੋ ਜਾਵੇਗੀ ਅਤੇ ਫਰਵਰੀ 2023 ਤੱਕ ਮੁਕੰਮਲ ਹੋ ਜਾਵੇਗੀ।

ਗੋਰੇ ਮੈਡੋਜ਼ ਕਮਿਊਨਿਟੀ ਸੈਂਟਰ ਵਿਚ ਬਣਾਏ ਜਾ ਰਹੇ ਕਮਿਊਨਿਟੀ ਪੁਲਿਸ ਸਟੇਸ਼ਨ ਬਾਰੇ ਬੋਲਦਿਆਂ ਕੌਂਸਲਰ ਢਿੱਲੋਂ ਨੇ ਕਿਹਾ ਕਿ ਇਸ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਪ੍ਰੋਜੈਕਟ ਨੂੰ ਸਾਕਾਰ ਕਰਨ ਲਈ ਰਿਜ਼ਨਲ ਅਤੇ ਸਿਟੀ ਕੌਂਸਲਰ, ਪੀਲ ਪੁਲਿਸ ਅਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਕੰਮ ਕਰਦਿਆਂ ਲਗਭਗ 3 ਸਾਲ ਹੋ ਗਏ ਸਨ, ਅਤੇ ਮੈਨੂੰ ਮਾਣ ਹੈ ਕਿ ਮੇਰੇ ਵਲੋਂ ਲਿਆਂਦੇ ਗਏ ਇਸ ਮਤੇ ਕਰਕੇ ਇਹ ਮਹੱਤਵਪੂਰਨ ਗਰਾਊਂਡ ਬਰੇਕਿੰਗ (ਨੀਂਹ ਪੱਥਰ) ਸਮਾਰੋਹ ਹੋ ਰਿਹਾ ਹੈ। ਅਜੇ ਇਹ ਪਹਿਲਾ ਹੀ ਕਦਮ ਹੈ ਅਤੇ ਨੇੜਲੇ ਭਵਿੱਖ ਵਿਚ ਪੂਰਨ ਪੂਰਬੀ ਅੰਤ (East-end) ਪੁਲਿਸ ਡਿਵੀਜ਼ਨ ਬਣਵਾਉਣਾ ਮੇਰੀ ਤਰਜੀਹ ਹੈ।

”ਮੈਂ ਇਸ ਮੌਕੇ ‘ਤੇ ਵਾਰਡ ਨੰਬਰ 9 ਅਤੇ 10 ਦੇ ਨਿਵਾਸੀਆਂ ਦਾ ਉਹਨਾਂ ਦੇ ਵਲੋਂ ਸ਼ਹਿਰ ਅਤੇ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।”

RELATED ARTICLES
POPULAR POSTS