7 ਪੰਜਾਬੀ ਹੁਣ ਵੀ ਹਨ ਐਮਪੀਪੀ
ਉਨਟਾਰੀਓ/ਬਿਊਰੋ ਨਿਊਜ਼ : ਸਭ ਤੋਂ ਜ਼ਿਆਦਾ ਪੰਜਾਬੀ ਭਾਈਚਾਰੇ ਵਾਲੇ ਕੈਨੇਡੀਅਨ ਸੂਬੇ ਉਨਟਾਰੀਓ ਵਿਚ ਆਉਂਦੀ 02 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਮੇਂ ਉਨਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਹਨ। ਉਨਟਾਰੀਓ ਅਸੈਂਬਲੀ ਦੀਆਂ ਕੁੱਲ 124 ਸੀਟਾਂ ਲਈ ਇਸ ਵਾਰ 30 ਤੋਂ ਜ਼ਿਆਦਾ ਪੰਜਾਬੀ ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਉਤਰਨ ਦੀ ਉਮੀਦ ਹੈ। ਮੌਜੂਦਾ ਅਸੈਂਬਲੀ ਵਿਚ 7 ਪੰਜਾਬੀ ਐਮਪੀਪੀ ਹਨ ਅਤੇ ਉਨ੍ਹਾਂ ਵਿਚੋਂ 3 ਮੰਤਰੀ ਵੀ ਹਨ।
ਇਸ ਵਾਰ ਵੀ ਬਰੈਂਪਟਨ, ਮਿਸੀਸਾਗਾ, ਮਿਲਟਨ, ਮਾਲਟਨ, ਸਟਰੀਟਸ-ਬਿਲ ਆਦਿ ਵਿਚ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਤਿੰਨ ਰਾਜਨੀਤਕ ਦਲਾਂ ਨਾਲ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਲਈ ਹੈ।
ਉਨਟਾਰੀਓ ਦਾ ਚੋਣਾਵੀ ਗਣਿਤ : ਲੰਘੀਆਂ ਚੋਣਾਂ ਵਿਚ 124 ਸੀਟਾਂ ਵਿਚੋਂ 76 ਸੀਟਾਂ ਜਿੱਤ ਕੇ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ 15 ਸਾਲਾਂ ਬਾਅਦ ਰਾਜ ਦੀ ਸੱਤਾ ਵਿਚ ਵਾਪਸੀ ਕੀਤੀ ਸੀ।
ਉਨ੍ਹਾਂ ਨੇ ਲਿਬਰਲਾਂ ਨੂੰ ਹਰਾਇਆ ਸੀ, ਜੋ ਕਿ ਸਿਰਫ 7 ਸੀਟਾਂ ‘ਤੇ ਜਿੱਤ ਦੇ ਨਾਲ ਤੀਜੇ ਨੰਬਰ ‘ਤੇ ਰਹੇ ਸਨ। ਉਥੇ ਜਗਮੀਤ ਸਿੰਘ ਦੀ ਅਗਵਾਈ ਵਿਚ ਐਨਡੀਪੀ ਨੇ 40 ਸੀਟਾਂ ‘ਤੇ ਜਿੱਤ ਹਾਸਲ ਕਰਕੇ ਮੁੱਖ ਵਿਰੋਧੀ ਦਲ ਬਣਨ ਦਾ ਖਿਤਾਬ ਹਾਸਲ ਕੀਤਾ ਸੀ।
ਇਸ ਵਾਰ ਦੇ ਚੋਣ ਸਰਵੇਖਣਾਂ ਵਿਚ ਲਿਬਰਲ ਇਕ ਵਾਰ ਫਿਰ ਤੋਂ ਬੜਤ ਵੱਲ ਵਧਦੇ ਦਿਖ ਰਹੇ ਹਨ। ਸੱਤਾ ਲਈ 63 ਸੀਟਾਂ ਦਾ ਅੰਕੜਾ ਅਜੇ ਵੀ ਉਸ ਤੋਂ ਦੂਰ ਹੀ ਦਿਸ ਰਿਹਾ ਹੈ। ਰੁਝਾਨਾਂ ਦੇ ਅਨੁਸਾਰ ਡਗ ਫੋਰਡ ਇਕ ਵਾਰ ਫਿਰ ਤੋਂ ਉਨਟਾਰੀਓ ਦੇ ਪ੍ਰੀਮੀਅਰ ਬਣ ਸਕਦੇ ਹਨ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …