ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਟੀ ਦੇ ਆਰਥਿਕ ਸਲਾਹਕਾਰ ਅਤੇ ਭਾਰਤ-ਅਮਰੀਕਾ ਇਤਿਹਾਸਕ ਸਿਵਲ ਪਰਮਾਣੂ ਸਮਝੌਤੇ ਨੂੰ ਸਿਰੇ ਚੜ੍ਹਾਉਣ ਵਿਚ ਯੋਗਦਾਨ ਪਾਉਣ ਵਾਲੇ ਕੈਨੇਥ ਜਸਟਰ (62) ਨੂੰ ਭਾਰਤ ਵਿਚ ਅਗਲੇ ਅਮਰੀਕੀ ਸਫ਼ੀਰ ਵਜੋਂ ਨਾਮਜ਼ਦ ਕੀਤਾ ਜਾਵੇਗਾ। ਜਸਟਰ ਨੂੰ ਜੇਕਰ ਸੈਨੇਟ ਪ੍ਰਵਾਨਗੀ ਦੇ ਦਿੰਦੀ ਹੈ ਤਾਂ ਉਹ ਰਿਚਰਡ ਵਰਮਾ ਦੀ ਥਾਂ ਭਾਰਤ ਵਿਚ ਨਵੇਂ ਸਫ਼ੀਰ ਹੋਣਗੇ।