Breaking News
Home / ਦੁਨੀਆ / ਕੈਲੀਫੋਰਨੀਆ ‘ਚ ਵਰਮੌਂਟ ਗੁਰਦੁਆਰੇ ਦੀਆਂ ਕੰਧਾਂ ‘ਤੇ ਲਿਖੇ ਨਫ਼ਰਤੀ ਸੰਦੇਸ਼

ਕੈਲੀਫੋਰਨੀਆ ‘ਚ ਵਰਮੌਂਟ ਗੁਰਦੁਆਰੇ ਦੀਆਂ ਕੰਧਾਂ ‘ਤੇ ਲਿਖੇ ਨਫ਼ਰਤੀ ਸੰਦੇਸ਼

ਕੈਲੀਫੋਰਨੀਆ : ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ‘ਐਟਮੀ’ ਸਿੱਖ ਸਮੇਤ ਹੋਰ ਨਫ਼ਰਤੀ ਸੰਦੇਸ਼ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ। ਐਨਬੀਸੀ ਦੀ ਰਿਪੋਰਟ ਮੁਤਾਬਕ ਇਕ ਚਸ਼ਮਦੀਦ ਨੇ ਇਹ ਸੰਦੇਸ਼ ਲਿਖਣ ਵਾਲੇ ਦਾ ਵਿਰੋਧ ਕੀਤਾ ਅਤੇ ਉਸ ਦੀ ਮੋਬਾਈਲ ਫੋਨ ‘ਤੇ ਵੀਡੀਓ ਬਣਾ ਲਈ। ਚਸ਼ਮਦੀਦ ਕਰਨਾ ਰੇਅ ਨੇ ਦੱਸਿਆ, ‘ਮੈਂ ਕਿਹਾ, ਮੈਂ ਪੁਲਿਸ ਨੂੰ ਫੋਨ ਕਰਨ ਜਾ ਰਿਹਾ ਹਾਂ ਤਾਂ ਉਸ ਨੇ ਕਿਹਾ ਕਿ ਉਸ ਨੂੰ ਡਰ ਲੱਗ ਰਿਹਾ ਹੈ ਪਰ ਬਾਅਦ ਵਿੱਚ ਕਹਿੰਦਾ ਮੈਂ, ਤੇਰਾ ਗਲ ਵੱਢ ਦੇਵਾਂਗਾ।’ ਹਾਲੀਵੁੱਡ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਿਊਯਾਰਕ ਦਾ ਰਹਿਣ ਵਾਲਾ ਕਰਨਾ ਰੇਅ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਜਦੋਂ ਉਸ ਨੇ ਇਕ ਵਿਅਕਤੀ ਨੂੰ ਗੁਰਦੁਆਰੇ ਦੀ ਸਫੈਦ ਦੀਵਾਰ ‘ਤੇ ਕਾਲੇ ਰੰਗ ਨਾਲ ਇਹ ਸੰਦੇਸ਼ ਲਿਖਦੇ ਦੇਖਿਆ ਅਤੇ ਉਸ ਨੇ ਆਪਣੇ ਮੋਬਾਈਲ ਫੋਨ ‘ਤੇ ਉਸ ਦੀ ਰਿਕਾਰਡਿੰਗ ਕਰ ਲਈ। ਇਸ ਬਾਅਦ ਉਸ ਨੇ ਇਹ ਵੀਡੀਓ ਫੇਸਬੁੱਕ ‘ਤੇ ਅਪਲੋਡ ਕਰ ਦਿੱਤੀ, ਜਿਸ ‘ਤੇ ਹਜ਼ਾਰਾਂ ਟਿੱਪਣੀਆਂ ਆਈਆਂ। ਰੇਅ ਦੀ ਫੇਸਬੁੱਕ ਪੋਸਟ ਮੁਤਾਬਕ ਉਸ ਵੱਲੋਂ ਪੁਲਿਸ ਬੁਲਾਉਣ ਦੀ ਗੱਲ ਕਹਿਣ ‘ਤੇ ਸੰਦੇਸ਼ ਲਿਖਣ ਵਾਲੇ ਨੇ ਉਸ ਨੂੰ ਬਲੇਡ ਦਿਖਾ ਕੇ ਧਮਕਾਇਆ। ਇਸ ਗੁਰਦੁਆਰੇ ਦੇ ਇਕ ਮੈਂਬਰ ਸਰਬ ਗਿੱਲ ਨੇ ਕਿਹਾ, ‘ਮੈਂ ਇਹ ਸੰਦੇਸ਼ ਲਿਖਣ ਵਾਲੇ ਵਿਅਕਤੀ ਨੂੰ ਗੁਰਦੁਆਰੇ ਸੱਦਣਾ ਚਾਹਾਂਗਾ ਅਤੇ ਉਸ ਨੂੰ ਦਿਖਾਵਾਂਗਾ ਕਿ ਸਿੱਖ ਭਾਈਚਾਰਾ ਕਿਸ ਚੀਜ਼ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਹ ਕੀ ਗੁਆ ਰਿਹਾ ਹੈ।’ ਕੈਲੀਫੋਰਨੀਆ ਸਿੱਖ ਕੌਂਸਲ ਦੇ ਨਿਰੰਜਣ ਸਿੰਘ ਖਾਲਸਾ ਵੱਲੋਂ ਇਸ ਮਾਮਲੇ ਸਬੰਧੀ ਲਾਸ ਏਂਜਲਸ ਪੁਲਿਸ ਵਿਭਾਗ ਨਾਲ ਤਾਲਮੇਲ ਬਣਾਇਆ ਹੋਇਆ ਹੈ।

Check Also

ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਸਟਾਕਹੋਮ (ਸਵੀਡਨ)/ਬਿਊਰੋ ਨਿਊਜ਼ : ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਜਾਪਾਨ, ਜਰਮਨੀ …