ਪ੍ਰਵੇਜ਼ ਸਰੀਫ, ਮੱਸਾ ਸਿੰਘ ਦੇ ਘਰ ਅਫਸੋਸ ਕਰਨ ਪਹੁੰਚੇ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਪਰਵੇਜ਼ ਸ਼ਰੀਫ ਆਪਣੇ ਭਾਰਤੀ ਚਾਚੇ ਦੇ ਘਰ ਅਫਸੋਸ ਕਰਨ ਪਹੁੰਚੇ ਹਨ। ਸ਼ਰੀਫ ਦੇ ਪਿਤਾ ਦੇ ਪੰਜਾਬ ਰਹਿੰਦੇ ਦੋਸਤ ਮੱਸਾ ਸਿੰਘ ਦਾ ਦੋ ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। 92 ਸਾਲਾ ਮੱਸਾ ਸਿੰਘ ਨਵਾਜ਼ ਸ਼ਰੀਫ਼ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਜੱਦੀ ਪਿੰਡ ਜਾਤੀ ਉਮਰਾ ਵਿੱਚ ਰਹਿੰਦੇ ਸਨ। ਇਸ ਦੌਰਾਨ ਸ਼ਰੀਫ ਪਿੰਡ ਵਿਚ ਆਪਣੇ ਦਾਦੇ ਦੀ ਮਜ਼ਾਰ ‘ਤੇ ਵੀ ਪਹੁੰਚੇ, ਚਾਦਰ ਚੜ੍ਹਾਈ ਤੇ ਸ਼ਰਧਾਂਜਲੀ ਦਿੱਤੀ।
ਪਰਵੇਜ਼ ਸ਼ਰੀਫ ਨੇ ਦੱਸਿਆ ਕਿ ਉਨ੍ਹਾਂ ਦਾ ਮੱਸਾ ਸਿੰਘ ਦੇ ਪਰਿਵਾਰ ਨਾਲ ਬੜਾ ਡੂੰਘਾ ਰਿਸ਼ਤਾ ਹੈ ਤੇ ਔਖੇ-ਸੌਖੇ ਸਮੇਂ ਇੱਕ-ਦੂਜੇ ਦੇ ਦੁਖ-ਸੁੱਖ ਵਿਚ ਸ਼ਰੀਕ ਹੁੰਦੇ ਰਹੇ ਹਨ। ਉਨ੍ਹਾਂ ਮੁਤਾਬਕ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਮੱਸਾ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਹੈ। ਇਸੇ ਕਰਕੇ ਹੀ ਪਰਿਵਾਰ ਨੇ ਮੈਨੂੰ ਇਸ ਦੁੱਖ ਵਿੱਚ ਸ਼ਰੀਕ ਹੋਣ ਲਈ ਭੇਜਿਆ ਹੈ।
Check Also
ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈਣ ਦਾ ਫੈਸਲਾ
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ ਦੇ ਵੀ ਹੁਕਮ ਅੰਮਿ੍ਰ੍ਰਤਸਰ/ਬਿਊਰੋ ਨਿਊਜ਼ …