Breaking News
Home / ਪੰਜਾਬ / ਪੋਤੀ ਦੇ ਵਿਆਹ ਮੌਕੇ ਕੈਪਟਨ ਅਮਰਿੰਦਰ ਦਾ ਵੱਖਰਾ ਅੰਦਾਜ਼

ਪੋਤੀ ਦੇ ਵਿਆਹ ਮੌਕੇ ਕੈਪਟਨ ਅਮਰਿੰਦਰ ਦਾ ਵੱਖਰਾ ਅੰਦਾਜ਼

ਕੈਪਟਨ ਨੇ ਗਾਇਆ ਗੀਤ, ਸ਼ੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਦਿੱਗਜ਼ ਆਗੂਆਂ ਵਿਚ ਸ਼ੁਮਾਰ ਹਨ। ਪੰਜਾਬ ਵਿਚ ਕਾਂਗਰਸ ਨੂੰ ਆਪਣੇ ਦਮ ‘ਤੇ ਜਿੱਤ ਦਿਵਾਉਣ ਵਾਲੇ ਕੈਪਟਨ ਇਕ ਬੇਹਤਰੀਨ ਗਾਇਕ ਵੀ ਹਨ। ਇਸਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਕਿ ਕੈਪਟਨ ਨੂੰ ਸੁਰ ਦੀ ਵੀ ਵਧੀਆ ਸਮਝ ਹੈ। ਕੈਪਟਨ ਦਾ ਇਹ ਹੁਨਰ ਉਨ੍ਹਾਂ ਦੀ ਪੋਤੀ ਦੇ ਵਿਆਹ ਮੌਕੇ ਦੇਖਿਆ ਗਿਆ। ਧਿਆਨ ਰਹੇ ਕਿ ਕੈਪਟਨ ਦੀ ਪੋਤੀ ਸਹਿਰਣਇੰਦਰ ਕੌਰ ਦਾ ਵਿਆਹ ਦਿੱਲੀ ਦੇ ਬਿਜਨਸਮੈਨ ਨਾਲ ਹੋਇਆ ਹੈ। ਇਸ ਵਿਆਹ ਸਬੰਧੀ ਸਮਾਗਮ ਕੈਪਟਨ ਦੇ ਸਿਸਵਾਂ ਸਥਿਤ ਫਾਰਮ ਹਾਊਸ ਵਿਚ ਹੋਇਆ ਅਤੇ ਇਸ ਸਮਾਗਮ ਵਿਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਇਸ ਮੌਕੇ ਕੈਪਟਨ ਅਮਰਿੰਦਰ ਨੇ ਇਕ ਲੋਕ ਗੀਤ ‘ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ’ ਗਾਇਆ, ਜੋ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਇਆ ਹੈ।

Check Also

ਆਮ ਆਦਮੀ ਪਾਰਟੀ ਪੰਜਾਬ ’ਚ ਬਦਲ ਸਕਦੀ ਹੈ ਆਪਣੇ ਉਮੀਦਵਾਰ : ਸੁਨੀਲ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ …