3 C
Toronto
Friday, May 1, 2026
spot_img
Homeਪੰਜਾਬਕੈਪਟਨ ਨੇ ਕਾਂਗਰਸ ਦੇ ਮੁਕਾਬਲੇ 'ਆਪ' ਨੂੰ ਦੂਜੇ ਨੰਬਰ ਦੀ ਪਾਰਟੀ ਦੱਸਿਆ

ਕੈਪਟਨ ਨੇ ਕਾਂਗਰਸ ਦੇ ਮੁਕਾਬਲੇ ‘ਆਪ’ ਨੂੰ ਦੂਜੇ ਨੰਬਰ ਦੀ ਪਾਰਟੀ ਦੱਸਿਆ

7‘ਆਪ’ ਦੀਆਂ ਰੈਲੀਆਂ ਤੋਂ ਕੈਪਟਨ ਅਮਰਿੰਦਰ ਘਬਰਾਏ : ਭਗਵੰਤ ਮਾਨ
ਸੰਗਰੂਰ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਵੇ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਦੀ ਪਾਰਟੀ ਦੱਸਿਆ ਗਿਆ ਸੀ। ਇਸ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸ਼ੁੱਕਰ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਮੁਕਾਬਲੇ ਵਿੱਚ ਤਾਂ ਸਮਝਿਆ ਕਿਉਂਕਿ ਪਹਿਲਾਂ ਤਾਂ ਉਹ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਤਾਂ ਮੁਕਾਬਲੇ ਵਿੱਚ ਹੀ ਨਹੀਂ ਹੈ।
ਮਾਨ ਨੇ ਕਿਹਾ ਕਿ ਪਾਰਟੀ ਦੀ ਬਾਘਾਪੁਰਾਣਾ ਰੈਲੀ ਤੋਂ ਬਾਅਦ ਕੈਪਟਨ ਘਬਰਾਏ ਹੋਏ ਹਨ। ਉਨ੍ਹਾਂ ਦੀ ਹਾਲਤ ਕੁਝ ਅਜਿਹੇ ਬੁੱਢੇ ਦੇ ਤਰ੍ਹਾਂ ਹੋ ਗਈ ਹੈ ਜਿਸ ਨੂੰ ਡਾਕਟਰਾਂ ਨੇ ਤਾਂ ਜਵਾਬ ਦੇ ਦਿੱਤਾ ਹੈ ਤੇ ਘਰ ਵਾਲਿਆਂ ਨੂੰ ਸੇਵਾ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਜ਼ਿਲ੍ਹਾ ਸੰਗਰੂਰ ਵਿੱਚ ਕਈ ਪਿੰਡਾਂ ਵਿੱਚ ਰੈਲੀਆਂ ਕਰਕੇ ਸੁਨਾਮ ਤੋਂ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਦੇ ਪੱਖ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।

RELATED ARTICLES
POPULAR POSTS