3.9 C
Toronto
Friday, May 1, 2026
spot_img
Homeਪੰਜਾਬਕੁਸਮਜੀਤ ਕੌਰ ਸਿੱਧੂ ਹੋਣਗੇ ਪੰਜਾਬੀ ਯੂਨੀਵਰਸਿਟੀ ਦੀ ਨਵੇਂ ਵਾਈਸ ਚਾਂਸਲਰ

ਕੁਸਮਜੀਤ ਕੌਰ ਸਿੱਧੂ ਹੋਣਗੇ ਪੰਜਾਬੀ ਯੂਨੀਵਰਸਿਟੀ ਦੀ ਨਵੇਂ ਵਾਈਸ ਚਾਂਸਲਰ

ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਆਈ.ਏ.ਐਸ. ਅਧਿਕਾਰੀ ਕੁਸਮਜੀਤ ਕੌਰ ਸਿੱਧੂ ਪੰਜਾਬੀ ਯੂਨੀਵਰਸਟੀ ਦੇ ਅਗਲੇ ਉਪ ਕੁਲਪਤੀ ਹੋਣਗੇ। ਇਸ ਬਾਰੇ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਸਮਜੀਤ ਕੌਰ ਸਿੱਧੂ ਨੂੰ ਅਗਲਾ ਵਾਈਸ ਚਾਂਸਲਰ ਲਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ।
ਇਸ ਬਾਰੇ ਰਸਮੀ ਹੁਕਮ ਜਲਦੀ ਹੀ ਜਾਰੀ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੁਸਮਜੀਤ ਕੌਰ ਸਿੱਧੂ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸੱਤਾ ਵਾਪਸੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਗਏ ਸਨ।

RELATED ARTICLES
POPULAR POSTS