ਸਿੱਖ ਇਤਿਹਾਸ ਬਾਰੇ ਜਾਣਕਾਰੀ ਕੀਤੀ ਹਾਸਲ
ਅੰਮ੍ਰਿਤਸਰ : ਵੱਖ-ਵੱਖ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਿੱਖ ਇਤਿਹਾਸ ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਵਿਵਸਥਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਇਨ੍ਹਾਂ ਫ਼ੌਜੀ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਫ਼ੌਜੀ ਅਧਿਕਾਰੀਆਂ ਵਿੱਚ ਭਾਰਤੀ ਅਧਿਕਾਰੀ ਅਨਵਰ ਹਲੀਮ ਦੇ ਨਾਲ ਨਿਊਜ਼ੀਲੈਂਡ ਤੋਂ ਫ਼ੌਜੀ ਅਧਿਕਾਰੀ ਐਂਡਰਿਊ ਚਾਰਲਸ ਫੌਕਸ, ਸ੍ਰੀਲੰਕਾ ਤੋਂ ਹਰੇਂਦਰਾ ਪਰਕਰਮਾ ਰੇਨਾਸੰਘੇ, ਓਮਾਨ ਦੇ ਹਮੀਦ ਅਬਦੁੱਲਾ ਅਹਿਮਦ, ਯੁਗਾਂਡਾ ਦੇ ਬੇਗੁਮਾ ਮੁਗਮੇ ਅਤੇ ਭੂਟਾਨ ਦੇ ਪੋਮਾ ਡੋਰਜੀ ਸ਼ਾਮਲ ਸਨ।ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਮੁਲਾਕਾਤ ਦੌਰਾਨ ਵਿਦੇਸ਼ੀ ਫ਼ੌਜੀ ਅਧਿਕਾਰੀਆਂ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਪਾਸੋਂ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਸਕੱਤਰ ਨੇ ਫ਼ੌਜੀ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਦੁਆਰਿਆਂ ਦੇ ਪ੍ਰਬੰਧਾਂ, ਲੰਗਰ ਵਿਵਸਥਾ, ਸ਼੍ਰੋਮਣੀ ਕਮੇਟੀ ਦੇ ਇਤਿਹਾਸ ਤੇ ਕਾਰਜਪ੍ਰਣਾਲੀ, ਮੈਂਬਰਾਂ ਦੀ ਚੋਣ, ਇਸਤਰੀ ਮੈਂਬਰਾਂ ਦੀ ਸ਼ਮੂਲੀਅਤ ਤੇ ਵੋਟਰਾਂ ਦੀ ਯੋਗਤਾ ਬਾਰੇ ਜਾਣਕਾਰੀ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਤੇ ਮੈਡੀਕਲ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਇਲਾਵਾ ਕੈਂਸਰ ਪੀੜਤਾਂ, ਹੜ੍ਹ ਪੀੜਤਾਂ ਤੇ ਭੂਚਾਲ ਪੀੜਤਾਂ ਦੀ ਕੀਤੀ ਜਾਂਦੀ ਸਹਾਇਤਾ ਅਤੇ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵੀ ਦੱਸਿਆ।ਇਸ ਮੌਕੇ ਪ੍ਰਾਪਤ ਜਾਣਕਾਰੀ ਤੋਂ ਫ਼ੌਜੀ ਅਧਿਕਾਰੀ ਕਾਫ਼ੀ ਪ੍ਰਭਾਵਿਤ ਹੋਏ। ਇਸ ਮੌਕੇ ਭਾਰਤੀ ਅਧਿਕਾਰੀ ਰਣਜੀਤ ਸਿੰਘ, ਭਵਨੀਸ਼, ਅਨੂਪ ਸਿੰਘਾਲੀ, ਰਾਜਨ ਸ਼ੇਰਾਵਤ, ਸੁਕ੍ਰਿਤੀ ਧਇਆ, ਸੁਨੀਤ ਮਲਹੋਤਰਾ, ਰਾਜੀਵ ਘਈ, ਦੀਪਕ ਗੋਸਵਾਮੀ, ਅਲੋਕ ਸ਼ਰਮਾ, ਮਨੀਸ਼ ਕਿਸ਼ੋਰ ਸਿਨਹਾ ਤੇ ਐਸ. ਕੁਮਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਹਾਜ਼ਰ ਸਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …