-10.4 C
Toronto
Saturday, January 31, 2026
spot_img
Homeਪੰਜਾਬਸਾਉਦੀ ਅਰਬ 'ਚ ਫਸੇ 28 ਭਾਰਤੀ

ਸਾਉਦੀ ਅਰਬ ‘ਚ ਫਸੇ 28 ਭਾਰਤੀ

5ਵੀਡੀਓ ਭੇਜ ਕੇ ਕੀਤੀ ਆਪਬੀਤੀ ਬਿਆਨ
ਚੰਡੀਗੜ੍ਹ/ਬਿਊਰੋ ਨਿਊਜ਼
ਸਾਉਦੀ ਅਰਬ ਦੇ ਦਮਾਮਾ ਇਲਾਕੇ ਦੇ ਅੱਲ ਕੋਧਰ ਕਸਬੇ ਵਿੱਚ 28 ਭਾਰਤੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਨ੍ਹਾਂ ਭਾਰਤੀਆਂ ਵਿੱਚ 26 ਪੰਜਾਬੀ ਨੌਜਵਾਨ ਹਨ ਤੇ ਦੋ ਦਿੱਲੀ ਦੇ ਹਨ। ਸਾਉਦੀ ਅਰਬ ਤੋਂ ਭੇਜੀ ਵੀਡੀਓ ਰਾਹੀਂ ਇਨ੍ਹਾਂ ਨੌਜਵਾਨਾਂ ਨੇ ਆਪਣੀ ਆਪ ਬੀਤੀ ਬਿਆਨ ਕੀਤੀ ਹੈ। ਗੁਰਦਾਸਪੁਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਸਾਰੇ ਅੱਲ ਹਜ਼ਾਰੀ ਕੰਪਨੀ ਵਿੱਚ ਕੰਮ ਕਰਦੇ ਹਨ ਪਰ ਕੰਪਨੀ ਵੱਲੋਂ ਪਿਛਲੇ ਚਾਰ ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਉਨ੍ਹਾਂ ਦੀ ਹਾਲਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ।
ਵੀਡੀਓ ਅਨੁਸਾਰ ਕਈ ਨੌਜਵਾਨ ਬਿਮਾਰ ਹਨ ਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਵੀ ਨਹੀਂ ਮਿਲ ਰਹੀ। ਗੁਰਪ੍ਰੀਤ ਸਿੰਘ ਅਨੁਸਾਰ ਸਾਰੇ ਭਾਰਤੀਆਂ ਦਾ ਪਾਸਪੋਰਟ ਕੰਪਨੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਪਾਸਪੋਰਟ ਬਦਲੇ ਉਨ੍ਹਾਂ ਤੋਂ 1500 ਦਰਾਮ ਮੰਗੇ ਜਾ ਰਹੇ ਹਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਸਾਉਦੀ ਅਰਬ ਦੇ ਲੇਬਰ ਵਿਭਾਗ ਕੋਲ ਸ਼ਿਕਾਇਤ ਵੀ ਕੀਤੀ ਹੈ ਪਰ ਫਿਰ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ।
ਦੂਜੇ ਪਾਸੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇਸ ਮੁੱਦੇ ਉੱਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਮੁੰਡਿਆਂ ਵੱਲੋਂ ਭੇਜੀ ਗਈ ਗਈ ਵੀਡੀਓ ਅਤੇ ਪਾਸਪੋਰਟ ਦੇ ਵੇਰਵੇ ਉਨ੍ਹਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਸੌਂਪੇ ਹਨ।

RELATED ARTICLES
POPULAR POSTS