Breaking News
Home / ਕੈਨੇਡਾ / ਕੈਨੀ ਨੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਲਈ ਕੀਤਾ ਪ੍ਰਚਾਰ

ਕੈਨੀ ਨੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਲਈ ਕੀਤਾ ਪ੍ਰਚਾਰ

ਜਸਟਿਨ ਟਰੂਡੋ ਸਰਕਾਰ ‘ਤੇ ਬੋਲਿਆ ਸਿਆਸੀ ਹਮਲਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿੱਚ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਮੈਦਾਨ ਪੂਰਾ ਗਰਮਾ ਚੁੱਕਾ ਹੈ, ਕੰਸਰਵੇਟਿਵ ਪਾਰਟੀ ਦੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਦੀ ਫੰਡਰੈਜ਼ਰ ਕੰਪੇਨ ਲਈ ਅਲਬਰਟਾ ਦੇ ਪ੍ਰੀਮੀਅਰ, ਸਾਬਕਾ ਰੱਖਿਆ ਅਤੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਲੰਘੇ ਐਤਵਾਰ ਵਾਲੇ ਦਿਨ ਬਰੈਂਪਟਨ ਸ਼ਹਿਰ ਦੇ ਹੋਟਲ ਕੋਰਟਯਾਰਡ ਮੈਰਿਏਟ ਪੁੱਜੇ। ਇਸ ਮੌਕੇ ਅਰਪਨ ਖੰਨਾ ਨੇ ਕਿਹਾ ਕਿ ਮੌਜੂਦਾ ਲਿਬਰਲ ਸਰਕਾਰ ਬਰੈਂਪਟਨ ਵਲੋਂ ਕੋਈ ਧਿਆਨ ਨਹੀਂ ਦੇ ਰਹੀ, ਲਿਬਰਲ ਪਾਰਟੀ ਦੀ ਸਰਕਾਰ ਬਰੈਂਪਟਨ ਦੇ ਲੋਕਾਂ ਦੇ ਹੱਕਾਂ ਅਤੇ ਹਕੂਕਾਂ ਨਾਲ ਮਜ਼ਾਕ ਕਰ ਰਹੀ ਹੈ। ਬਰੈਂਪਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਇਸ ਤਰ੍ਹਾਂ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਪਾਰਟ-ਟਾਈਮ ਐਮ. ਪੀ. ਹੋਣ। ਅਰਪਨ ਖੰਨਾ ਨੇ ਕਿਹਾ ਕਿ ਕੈਨੇਡਾ ਨੂੰ ਐਂਡਰਿਊ ਸ਼ੀਅਰ ਵਰਗੇ ਕਾਬਿਲ ਅਤੇ ਸੂਝਵਾਨ ਨੇਤਾ ਦੀ ਲੋੜ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਲਿਬਰਲ ਪਾਰਟੀ ਦੀ ਸਰਕਾਰ ਨੇ ਕੈਨੇਡਾ ਦੀ ਸਾਰੀ ਅਰਥ ਵਿਵਸਥਾ ਹਿਲਾ ਕੇ ਰੱਖ ਦਿੱਤੀ। ਕਾਰਬਨ ਟੈਕਸ ਲਾਉਣ ਨਾਲ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਕੈਨੇਡਾ ਦੀ ਟਰੱਕਇੰਗ ਇੰਡਸਟਰੀ ‘ਤੇ ਪੈ ਰਿਹਾ ਹੈ। ਕੈਨੀ ਨੇ ਕਿਹਾ ਕਿ ਅਲਬਰਟਾ ਕੋਲ ਤੇਲ ਦਾ ਭੰਡਾਰ ਹੈ, ਭਾਰਤ ਵਰਗੇ ਵੱਡੇ ਦੇਸ਼ ਅਰਬ ਦੇਸਾਂ ਤੋਂ ਮੂੰਹ ਮੋੜ ਕੈਨੇਡਾ ਤੋਂ ਤੇਲ ਲੈਣ ਵਿਚ ਦਿਲਚਸਪੀ ਦਿਖਾ ਰਹੇ ਹਨ। ઠਉਹਨਾਂ ਨੇ ਕਿਹਾ ਕਿ ਟਰੂਡੋ ਸਰਕਾਰ ਬਰੈਂਪਟਨ ਨੂੰ ਬਹੁਤ ਹਲਕੇ ਵਿਚ ਲੈ ਰਹੀ ਹੈ। ਬਰੈਂਪਟਨ ਵਿੱਚ ਪ੍ਰਾਪਰਟੀ ਰੇਟ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ઠਹੈ। ਇਸ ਸਮੇਂ ਬਰੈਂਪਟਨ ਨੂੰ ਅਰਪਨ ਖੰਨਾ ਵਰਗੇ ਨੌਜਵਾਨ ਤੇ ਜੋਸ਼ੀਲੇ ਆਗੂ ਦੀ ਲੋੜ ਹੈ ਜੋ ਕਿ 18-18 ਘੰਟੇ ਕੰਮ ਕਰਕੇ ਬਰੈਂਪਟਨ ਨੂੰ ਮੁੜ ਤਰੱਕੀ ਦੇ ਰਾਹ ਤੇ ਲਿਜਾ ਸਕੇ।ઠ ਪਰਵਾਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਜੇਸਨ ਕੈਨੀ ਨੇ ਕਿਹਾ ਕਿ ਵਾਤਾਵਰਣ ਦਾ ਮੁੱਦਾ ਇਸ ਚੋਣਾਂ ਵਿਚ ਸਭ ਤੋਂ ਅਹਿਮ ਰਹਿਣ ਵਾਲਾ ਹੈ। ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਸਮਰਥਕਾਂ ਤੋਂ ਇਲਾਵਾ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਐਮਪੀਪੀ ਦੀਪਕ ਅਨੰਦ, ਐਮਪੀਪੀ ਪ੍ਰਭ ਸਰਕਾਰੀਆਂ ਅਤੇ ਐਮਪੀਪੀ ਅਮਰਜੋਤ ਸੰਧੂ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …