Breaking News
Home / ਦੁਨੀਆ / ਅਮਰੀਕੀ ਸਕੂਲ ’ਚ ਚੱਲੀ ਗੋਲੀ

ਅਮਰੀਕੀ ਸਕੂਲ ’ਚ ਚੱਲੀ ਗੋਲੀ

ਸਾਬਕਾ ਟਰਾਂਸਜੈਂਡ ਵਿਦਿਆਰਥੀ 2 ਰਾਈਫਲਾਂ ਨਾਲ ਕੀਤੀ ਫਾਈਰਿੰਗ, 6 ਦੀ ਹੋਈ ਮੌਤ
ਨੈਸ਼ਵਿਲ/ਬਿਊਰੋ ਨਿਊਜ਼ : ਅਮਰੀਕਾ ਦੇ ਨੈਸ਼ਵਿਲੇ ’ਚ ਇਕ ਸਕੂਲ ’ਚ ਹੋਈ ਫਾਈਰਿੰਗ ਦੌਰਾਨ 3 ਵਿਦਿਆਰਥੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਆਡੀ ਹੇਲ ਨੇ ਰਾਈਫਲ ਅਤੇ ਹੈਂਡਗੰਨ ਨਾਲ ਸਕੂਲ ’ਚ ਫਾਈਰਿੰਗ ਕੀਤੀ। ਫਾਈਰਿੰਗ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਸਕੂਲ ’ਚ ਪਹੁੰਚੀ ਅਤੇ 15 ਮਿੰਟ ਦੇ ਅੰਦਰ-ਅੰਦਰ ਹਮਲਾਵਰ ਆਡੀ ਹੇਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ 2 ਰਾਈਫਲਾਂ ਅਤੇ ਇਕ ਹੈਂਡਗੰਨ ਲੈ ਕੇ ਸਕੂਲ ਪਹੁੰਚਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 28 ਸਾਲਾ ਆਡੀ ਇਸੇ ਸਕੂਲ ਦੀ ਵਿਦਿਆਰਥਣ ਸੀ ਅਤੇ ਉਹ ਟਰਾਂਸਜੈਂਡ ਸੀ। ਉਸ ਨੇ ਸ਼ੋਸ਼ਲ ਮੀਡੀਆ ’ਤੇ ਖੁਦ ਦੀ ਪਹਿਚਾਣ ਪੁਰਸ਼ ਵਜੋਂ ਬਣਾਈ ਹੋਈ ਸੀ। ਹਮਲੇ ਦੇ ਕਾਰਨ ਸਬੰਧੀ ਬੋਲਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਡੀ ਇਸ ਗੱਲੋਂ ਨਾਰਾਜ਼ ਸੀ ਕਿ ਉਸ ਨੂੰ ਜਬਰਦਸਤੀ ਕ੍ਰਿਸ਼ੀਅਨ ਸਕੂਲ ਭੇਜ ਦਿੱਤਾ ਗਿਆ ਸੀ। ਮਰਨ ਵਾਲਿਆਂ ਵਿਚ ਤਿੰਨ ਬੱਚੇ ਸ਼ਾਮਲ ਹਨ ਜਿਨ੍ਹਾਂ ਦੀ ਉਮਰ 9-9 ਸਾਲ ਦੱਸੀ ਜਾ ਰਹੀ ਹੈ ਜਦਕਿ ਅਧਿਆਪਕ ਸਿੰਥਿਆ ਪੀਕ, ਸਕੂਲ ਕਸਟੋਡੀਅਲ ਮਾਈਕਲ ਹਿਲ ਅਤੇ ਕੋਵੋਨੈਂਟ ਹੈਡ ਕੈਥਰੀਨ ਵੀ ਮਰਨ ਵਾਲਿਆਂ ਵਿਚ ਸ਼ਾਮਿਲ ਹਨ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …