17 C
Toronto
Sunday, October 5, 2025
spot_img
Homeਪੰਜਾਬਜਪਾਨ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

ਜਪਾਨ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

ਖੇਤੀਬਾੜੀ, ਉਤਪਾਦਨ ਅਤੇ ਕਾਮਰਸ ਸਬੰਧੀ ਹੋਇਆ ਵਿਚਾਰ ਵਟਾਂਦਰਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਨਿਵੇਸ਼ ਨੂੰ ਵਧਾਉਣ ਲਈ ਜਪਾਨ ਦੇ ਰਾਜਦੂਤ ਹੀਰਾਮਤਸੂ-ਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ઠਇਸ ਦੌਰਾਨ ਖੇਤੀਬਾੜੀ, ਉਤਪਾਦਨ, ਬੁਨਿਆਦੀ ਢਾਂਚਾ ਅਤੇ ਕਾਮਰਸ ਦੇ ਖੇਤਰਾਂ ਵਿੱਚ ਆਪਸੀ ਉਦਮਾਂ ਵਾਸਤੇ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਤਪਾਦਨ, ਬੁਨਿਆਦੀ ਢਾਂਚੇ, ਕਾਮਰਸ ਆਦਿ ਦੇ ਖੇਤਰਾਂ ਵਿੱਚ ਵਿਕਾਸ ਦੇ ਵੱਡੀ ਪੱਧਰ ‘ਤੇ ਪ੍ਰੋਜੈਕਟਾਂ ਲਈ ਉਹ ਜਪਾਨ ਨਾਲ ਸਹਿਯੋਗ ਕਰਨ ਦੀ ਇੱਛਾ ਰੱਖਦੇ ਹਨ। ਜਪਾਨ ਅਤੇ ਪੰਜਾਬ ਵਲੋਂ ਇਕੱਠੇ ਵਪਾਰ ਕਰਨ ਦੀ ਵੱਡੀ ਸਮਰੱਥਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਵਾਸਤੇ ਜਪਾਨੀ ਵਫਦ ਨੂੰ ਹਰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।

RELATED ARTICLES
POPULAR POSTS