ਥਾਣਾ ਮੇਹਰਬਾਨ ਦਾ ਐੱਸ.ਐੱਚ.ਓ ਜਰਨੈਲ ਸਿੰਘ ਨੌਕਰੀ ਤੋਂ ਬਰਖਾਸਤ
ਲੁਧਿਆਣਾ/ਬਿਊਰੋ ਨਿਊਜ਼
ਨਜਾਇਜ ਮਾਈਨਿੰਗ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਆਰ.ਐਨ.ਢੋਕੇ ਨੇ ਥਾਣਾ ਮਿਹਰਬਾਨ ਦੇ ਐੱਸ.ਐੱਚ.ਓ ਜਰਨੈਲ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਚੇਤੇ ਰਹੇ ਕਿ ਪਿੰਡ ਬੂਥਗੜ ਦੇ ਕਾਂਗਰਸੀ ਸਰਪੰਚ ਅਮਰਿੰਦਰ ਸਿੰਘ ਸੋਨੂੰ ਨੇ ਪਿੰਡ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐੱਸ.ਐੱਚ.ਓ ਜਰਨੈਲ ਸਿੰਘ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਪਰੰਤੂ ਐੱਸ.ਐੱਚ.ਜਰਨੈਲ ਸਿੰਘ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਰਪੰਚ ਵੱਲੋਂ ਇਸ ਦੀ ਰਿਕਾਰਡਿੰਗ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅੱਜ ਪੁਲਿਸ ਕਮਿਸ਼ਨਰ ਆਰ.ਐਨ.ਢੋਕੇ ਨੇ ਐਸ ਐਚ ਓ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …