-0.6 C
Toronto
Monday, November 17, 2025
spot_img
Homeਪੰਜਾਬਅੰਮਿ੍ਰਤਪਾਲ ਸਿੰਘ ਅਤੇ ਉਸ ਦੇ 6 ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਅੰਮਿ੍ਰਤਪਾਲ ਸਿੰਘ ਅਤੇ ਉਸ ਦੇ 6 ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਪੰਜਾਬ ’ਚ ਇੰਟਰਨੈਟ ਸੇਵਾਵਾਂ ਕੀਤੀਆਂ ਗਈਆਂ ਬੰਦ
ਅੰਮਿ੍ਰਤਸਰ/ਬਿਊਰੋ ਨਿਊਜ਼ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮਿ੍ਰਤਪਾਲ ਸਿੰਘ ਨੂੰ ਉਸ ਦੇ ਛੇ ਸਾਥੀਆਂ ਸਮੇਤ ਪੁਲਿਸ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗਿ੍ਰਫ਼ਤਾਰ ਕਰ ਲਿਆ। ਜਿਸ ਸਮੇਂ ਇਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਇਹ ਸਾਰੇ ਮੋਗਾ ਵੱਲ ਜਾ ਰਹੇ ਸਨ। ਇਹ ਗਿ੍ਰਫ਼ਤਾਰੀ ਅਜਨਾਲਾ ਥਾਣੇ ਦੇ ਕੀਤੇ ਗਏ ਘਿਰਾਓ ਦੇ ਮਾਮਲੇ ਵਿਚ ਕੀਤੀ ਗਈ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਪੁਲਿਸ ਅੰਮਿ੍ਰਤਪਾਲ ਨੂੰ ਗਿ੍ਰਫ਼ਤਾਰ ਕਰਕੇ ਸ਼ਾਹਕੋਟ ਥਾਣੇ ਵਿਚ ਲੈ ਗਈ ਅਤੇ ਥਾਣੇ ਦੇ ਗੇਟ ਬੰਦ ਕਰਕੇ ਉਥੇ ਚੌਕਸੀ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਅੰਮਿ੍ਰਤਪਾਲ ਦੀ ਗਿ੍ਰਫ਼ਤਾਰੀ ਸਬੰਧੀ ਕੁੱਝ ਵੀ ਕਹਿਣ ਤੋਂ ਪੁਲਿਸ ਪਾਸਾ ਵੱਟ ਰਹੀ ਹੈ। ਅੱਜ ਜਿਵੇਂ ਹੀ ਦੁਪਹਿਰ ਅੰਮਿ੍ਰਤਪਾਲ ਸਿੰਘ ਦਾ ਕਾਫਲਾ ਜਲੰਧਰ ਦੇ ਮਹਿਤਪੁਰ ਕਸਬੇ ਦੇ ਨੇੜੇ ਪਹੁੰਚਿਆ ਤਾਂ ਪੁਲਿਸ ਨੇ ਆਪਣੇ ਪਲੈਨ ਅਨੁਸਾਰ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਕਾਫਲੇ ’ਚ ਸਭ ਤੋਂ ਅੱਗੇ ਚੱਲ ਰਹੀਆਂ 2 ਗੱਡੀਆਂ ’ਚ ਸਵਾਰ 6 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। ਅੰਮਿ੍ਰਤਪਾਲ ਦੀ ਗੱਡੀ ਤੀਜੇ ਨੰਬਰ ’ਤੇ ਅਤੇ ਡਰਾਈਵਰ ਨੇ ਪੁਲਿਸ ਨੂੰ ਦੇਖ ਕੇ ਗੱਡੀ ਲਿੰਕ ਰੋਡ ’ਤੇ ਪਾ ਲਈ ਅਤੇ ਉਨ੍ਹਾਂ ਭੱਜਣ ਦੀ ਕੋਸ਼ਿਸ਼ ਪ੍ਰੰਤੂ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਇੰਟਰਨੈਟ ਸੇਵਾਵਾਂ ਐਤਵਾਰ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰਹੇ।

 

RELATED ARTICLES
POPULAR POSTS