Breaking News
Home / ਪੰਜਾਬ / ਕਰਤਾਰਪੁਰ ਸਾਹਿਬ ‘ਚ ਹਨੇਰੀ ਨਾਲ ਗੁੰਬਦ ਡਿੱਗਣ ਦਾ ਮਾਮਲਾ

ਕਰਤਾਰਪੁਰ ਸਾਹਿਬ ‘ਚ ਹਨੇਰੀ ਨਾਲ ਗੁੰਬਦ ਡਿੱਗਣ ਦਾ ਮਾਮਲਾ

ਪਾਕਿ ਨੇ 24 ਘੰਟੇ ‘ਚ ਦੁਬਾਰਾ ਲਗਵਾਏ ਗੁੰਬਦ
ਲਾਹੌਰ : ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਫਾਇਬਰ ਦੇ ਬਣੇ ਪੰਜ ਗੁੰਬਦ ਦੁਬਾਰਾ ਸਥਾਪਿਤ ਕਰ ਦਿੱਤੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਲੰਘੇ ਦਿਨੀਂ ਹਨੇਰੀ ਕਾਰਨ ਗੁਰਦੁਆਰਾ ਸਾਹਿਬ ਦੇ ਗੁੰਬਦ ਡਿੱਗ ਗਏ ਸਨ। ਇਸ ਤੋਂ ਨਾਰਾਜ਼ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਅੱਗੇ ਇਸ ਮਸਲੇ ਨੂੰ ਚੁੱਕਿਆ ਅਤੇ ਇਸ ਦਾ ਕਾਰਨ ਸਪੱਸ਼ਟ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਇਸ ਕਾਰਨ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੰਜੀ ਹੈ। ਇਸ ਦੇ ਚਲਦੇ 24 ਘੰਟਿਆਂ ਵਿਚ ਹੀ ਗੁੰਬਦ ਦੁਬਾਰਾ ਸਥਾਪਤ ਕਰ ਦਿੱਤੇ ਗਏ। ਭਾਰਤ ਸਰਕਾਰ ਨੇ ਪਾਕਿ ਸਰਕਾਰ ਨੂੰ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਗੁਰਦੁਆਰਾ ਸਾਹਿਬ ਦੇ ਨਿਰਮਾਣ ਵਿਚ ਰਹਿ ਗਈਆਂ ਖਾਮੀਆਂ ਦਾ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜਾਵੇ। ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨਾਂ ਲਈ ਖੋਲ੍ਹੇ ਗਏ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਗੁੰਬਦ ਹਨੇਰੀ ਨਾਲ ਲੰਘੇ ਦਿਨੀਂ ਹੇਠਾਂ ਡਿੱਗ ਗਏ ਸਨ। ਇਹ ਗੁੰਬਦ ਫਾਇਬਰ ਦੇ ਬਣੇ ਹੋਏ ਸਨ। ਇਸ ਕਰਕੇ ਪਾਕਿਸਤਾਨ ਸਰਕਾਰ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ। ਇਹ ਗੁਰੂਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੰਘੇ ਵਰ੍ਹੇ 9 ਨਵੰਬਰ ਨੂੰ ਭਾਰਤੀ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਪਾਕਿ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਮਾਮਲੇ ਨੂੰ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਸਾਹਮਣੇ ਰੱਖਿਆ ਗਿਆ ਹੈ। ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨੇ 24 ਘੰਟਿਆਂ ਵਿਚ ਹੀ ਗੁੰਬਦ ਪਹਿਲਾਂ ਵਾਲੀ ਜਗ੍ਹਾ ‘ਤੇ ਸਥਾਪਿਤ ਕਰ ਦਿੱਤੇ। ਇਸ ਵੇਲੇ ਕਰਤਾਰਪੁਰ ਸਾਹਿਬ ਲਾਂਘਾ ਆਮ ਸ਼ਰਧਾਲੂਆਂ ਲਈ ਕਰੋਨਾ ਵਾਇਰਸ ਕਾਰਨ ਬੰਦ ਪਿਆ ਹੈ।

Check Also

ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …