Breaking News
Home / Uncategorized / ਅਮਰੀਕਾ ਨੂੰ ਘੱਟ ਨਾ ਸਮਝੇ ਕੋਈ ਤਾਨਾਸ਼ਾਹ : ਡੋਨਾਲਡ ਟਰੰਪ

ਅਮਰੀਕਾ ਨੂੰ ਘੱਟ ਨਾ ਸਮਝੇ ਕੋਈ ਤਾਨਾਸ਼ਾਹ : ਡੋਨਾਲਡ ਟਰੰਪ

ਜਾਪਾਨ ਯਾਤਰਾ ਮੌਕੇ ਕਿਮ ਜੋਂਗ ਦੀ ਚਿਤਾਵਨੀ
ਯਕੋਤਾ ਏਅਰ ਬੇਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਨੂੰ ਸਪੱਸ਼ਟ ਰੂਪ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਨੂੰ (ਕਿਸੇ ਤਾਨਾਸ਼ਾਹ, ਰਾਸ਼ਟਰ ਅਤੇ ਸਰਕਾਰ ਨੂੰ) ਅਮਰੀਕੀ ਸੰਕਲਪ ਨੂੰ ਘੱਟ ਨਾ ਸਮਝੇ।
ਟੋਕੀਓ ਦੇ ਪੱਛਮ ‘ਚ ਯੋਕੋਤਾ ਏਅਰ ਬੇਸ ‘ਤੇ ਸੇਵਾ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਅਮਰੀਕਾ ਨੂੰ ਘੱਟ ਆਂਕਿਆ ਹੈ ਜੋ ਉਨ੍ਹਾਂ ਦੇ ਲਈ ਚੰਗਾ ਨਹੀਂ ਹੈ। ਅਸੀਂ ਆਪਣੇ ਲੋਕਾਂ, ਅਜ਼ਾਦੀ ਅਤੇ ਸਾਡੇ ਮਹਾਨ ਅਮਰੀਕੀ ਰਾਸ਼ਟਰੀ ਝੰਡੇ ਦੀ ਰੱਖਿਆ ਲਈ ਕਦੇ ਵੀ ਹਾਰ ਨਹੀਂ ਮੰਨਾਂਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਯਾਤਰਾ ਅਜਿਹੇ ਸਮੇਂ ‘ਚ ਹੋ ਰਹੀ ਜਦੋਂ ਉਤਰ ਕੋਰੀਆਈ ਪ੍ਰਾਯਦੀਪ ‘ਚ ਤਣਾਅ ਚਰਮ ਸੀਮਾ ‘ਤੇ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੇ ਜਾਪਾਨ ਪਹੁੰਚਣ ‘ਤੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਕਿਹਾ ਕਿ ਮੈਂ ਟਰੰਪ ਦੇ ਨਾਲ ਭਰੋਸੇ ‘ਤੇ ਆਧਾਰਤ ਜਾਪਾਨ-ਅਮਰੀਕਾ ਗੱਠਜੋੜ ਨੂੰ ਹੋਰ ਮਜ਼ਬੂਤੀ ਦੇਣਾ ਚਾਹੁੰਦਾ ਹ ਅਤੇ ਇਸ ਦੇ ਵਧੀਆ ਭਵਿੱਖ ਦੀ ਆਸ ਰੱਖਦਾ ਹਾਂ। ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਦੇ ਨਾਲ ਜਾਪਾਨ ਪਹੁੰਚਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਏਸ਼ੀਆ ਯਾਤਰਾ ਦਾ ਪਹਿਲਾ ਚਰਨ ਜਾਪਾਨ ਅਤੇ ਦੱਖਣੀ ਕੋਰੀਆ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਉਤਰ ਕੋਰੀਆ ਦੇ ਨਾਲ ਸੰਘਰਸ਼ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਹਾਲਾਂਕਿ ਉਨ੍ਹਾਂ ਨੇ ਉਤਰ ਕੋਰੀਆਈ ਲੋਕਾਂ ਦੇ ਪ੍ਰਤੀ ਨਰਮੀ ਦਿਖਾਉਂਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਮਹਾਨ, ਮਿਹਨਤੀ ਅਤੇ ਨਰਮ ਅਤੇ ਜਿੰਨਾ ਦੁਨੀਆ ਜਾਣਦੀ ਜਾਂ ਸਮਝਦੀ ਹੈ।
ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੇ ਦਿੱਤੇ ਸੰਕੇਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਉਹ ਯਾਤਰਾ ਦੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਉਤਰ ਕੋਰੀਆ ਸਾਡੇ ਦੇਸ਼ ਅਤੇ ਦੁਨੀਅ ਦੇ ਲਈ ਵੱਡੀ ਸਮੱਸਿਆ ਹੈ। ਅਸੀਂ ਉਤਰ ਕੋਰੀਇਆਈ ਮਿਜ਼ਾਇਲ ਸੰਕਟ ‘ਤੇ ਪੁਤਿਨ ਦੀ ਮਦਦ ਚਾਹੁੰਦੇ ਹਾਂ। ਇਸ ਨੂੰ ਲੈ ਕੇ ਅਸੀਂ ਕਈ ਨੇਤਾਵਾਂ ਨਾਲ ਮੁਲਾਕਾਤ ਕਰਾਂਗੇ।
ਧਾਰਮਿਕ ਅਜ਼ਾਦੀ ਨੂੰ ਉਤਸ਼ਾਹ ਦੇਣ ਲਈ 5 ਲੱਖ ਡਾਲਰ ਦੇਵੇਗਾ ਅਮਰੀਕਾ
ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਅਤੇ ਸ੍ਰੀਲੰਕਾ ਵਿਚ ਧਾਰਮਿਕ ਅਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਰੀਬ 5 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼, ਜਮਹੂਰੀਅਤ ਦੇ ਬਿਉਰੋ, ਮਨੁੱਖੀ ਹੱਕਾਂ ਅਤੇ ਮਜ਼ਦੂਰ ਵਿਭਾਗ ਵੱਲੋਂ ਆਪਣੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ 493,827 ਡਾਲਰ ਪ੍ਰੋਗਰਾਮ ਰਾਹੀਂ ਭਾਰਤ ਵਿਚ ਧਰਮ ਆਧਾਰਿਤ ਹਿੰਸਾ ਅਤੇ ਵਿਤਕਰੇ ਨੂੰ ਘਟਾਉਣਾ ਚਾਹੁੰਦਾ ਹੈ। ਸ੍ਰੀਲੰਕਾ ਵਿਚ ਧਾਰਮਿਕ ਅਜ਼ਾਦੀ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਅਤੇ ਕੌਮੀ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਾਉਣ ਦੇ ਉਹ ਪੱਖ ਵਿਚ ਹਨ। ਭਾਰਤ ਲਈ ਵਿਦੇਸ਼ ਵਿਭਾਗ ਚਾਹੁੰਦਾ ਹੈ ਕਿ ਜਥੇਬੰਦੀਆਂ ਵੱਡੇ ਪੱਧਰ ‘ਤੇ ਹਿੰਸਾ ਨੂੰ ਰੋਕਣ ਅਤੇ ਅਗਾਊਂ ਚਿਤਾਵਨੀਆਂ ਸਬੰਧੀ ਆਪਣੀਆਂ ਤਜਵੀਜ਼ਾਂ ਪੇਸ਼ ਕਰਨ। ਅਰਜ਼ੀਕਾਰਾਂ ਨੂੰ ਵਿਤਕਰੇ ਭਰੇ ਸੁਨੇਹਿਆਂ ਦਾ ਹਰ ਤਰ੍ਹਾਂ ਦੇ ਮੀਡੀਆ ਵਿਚ ਹਾਂ-ਪੱਖੀ ਸੁਨੇਹਿਆਂ ਨਾਲ ਸਫ਼ਲਤਾਪੂਰਬਕ ਟਾਕਰਾ ਕਰਨਾ ਪਏਗਾ। ਅਰਜ਼ੀਕਾਰ ਵਿਚਾਰ ਵੀ ਸਾਂਝੇ ਕਰਨ ਜਿਸ ਨਾਲ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਧਾਰਮਿਕ ਆਜ਼ਾਦੀ ਦੀ ਕਾਨੂੰਨੀ ਰਾਖੀ ਲਈ ਸਿਖਾਇਆ ਜਾ ਸਕੇ।

 

Check Also

ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …