Breaking News
Home / ਦੁਨੀਆ / ਹਰ ਸਾਲ 3 ਹਜ਼ਾਰ ਭਾਰਤੀਆਂ ਨੂੰ ਮਿਲੇਗਾ ਯੂਕੇ ਦਾ ਵੀਜ਼ਾ

ਹਰ ਸਾਲ 3 ਹਜ਼ਾਰ ਭਾਰਤੀਆਂ ਨੂੰ ਮਿਲੇਗਾ ਯੂਕੇ ਦਾ ਵੀਜ਼ਾ

ਮੋਦੀ ਨਾਲ ਮੁਲਾਕਾਤ ਤੋਂ ਬਾਅਦ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਦਾ ਫੈਸਲਾ
ਲੰਡਨ/ਬਿਊਰੋ ਨਿਊਜ਼
ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਸੂਨਕ ਨੇ ਬਿ੍ਰਟੇਨ ਵਿੱਚ ਕੰਮ ਕਰਨ ਲਈ ਭਾਰਤੀ ਨੌਜਵਾਨਾਂ ਨੂੰ ਹਰ ਸਾਲ ਤਿੰਨ ਹਜ਼ਾਰ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ। ਬਿ੍ਰਟਿਸ਼ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਹੈ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯੂਕੇ-ਇੰਡੀਆ ਪ੍ਰੋਫੈਸ਼ਨਲ ਸਕੀਮ ਦੀ ਪੁਸ਼ਟੀ ਹੋ ਗਈ ਹੈ। 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਡਿਗਰੀ ਧਾਰਕਾਂ ਨੂੰ ਯੂਕੇ ਆਉਣ ਅਤੇ ਦੋ ਸਾਲਾਂ ਲਈ ਕੰਮ ਕਰਨ ਲਈ 3,000 ਵੀਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ। ਬਿ੍ਰਟੇਨ ਸਰਕਾਰ ਨੇ ਇਹ ਫੈਸਲਾ ਇੰਡੋਨੇਸ਼ੀਆ ਦੇ ਬਾਲੀ ਵਿੱਚ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਹੈ। ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਿਸ਼ੀ ਸੂਨਕ ਦੀ ਨਰਿੰਦਰ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸੇ ਦੌਰਾਨ ਰਿਸ਼ੀ ਸੂਨਕ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਰਤ ਦੇ ਸਭ ਤੋਂ ਵੱਧ ਹੁਸ਼ਿਆਰ ਨੌਜਵਾਨਾਂ ਨੂੰ ਹੁਣ ਯੂਕੇ ਦੀ ਜ਼ਿੰਦਗੀ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ। ਯੂਕੇ ਭਾਰਤ ਨਾਲ ਇਕ ਵਪਾਰਕ ਸਮਝੌਤੇ ’ਤੇ ਵੀ ਗੱਲਬਾਤ ਕਰ ਰਿਹਾ ਹੈ, ਜੋ ਯੂਕੇ-ਭਾਰਤ ਵਪਾਰਕ ਸਬੰਧਾਂ ’ਤੇ ਅਧਾਰਿਤ ਹੋਵੇਗਾ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …