13.1 C
Toronto
Wednesday, October 15, 2025
spot_img
Homeਦੁਨੀਆਇੰਡੋਨੇਸ਼ੀਆ ਦੇ ਬਾਲੀ ’ਚ ਸ਼ੁਰੂ ਹੋਏ ਜੀ-20 ਸਿਖਰ ਸੰਮੇਲਨ ’ਚ ਵਿਸ਼ਵ ਭਰ...

ਇੰਡੋਨੇਸ਼ੀਆ ਦੇ ਬਾਲੀ ’ਚ ਸ਼ੁਰੂ ਹੋਏ ਜੀ-20 ਸਿਖਰ ਸੰਮੇਲਨ ’ਚ ਵਿਸ਼ਵ ਭਰ ਦੇ ਨੇਤਾਵਾਂ ਨੇ ਕੀਤੀ ਸ਼ਿਰਕਤ

ਪ੍ਰਧਾਨ ਮੰਤਰੀ ਮੋਦੀ ਬੋਲੇ : ਕਰੋਨਾ ਮਹਾਮਾਰੀ ਤੇ ਯੂਕਰੇਨ ਸੰਕਟ ਨੇ ਦੁਨੀਆ ’ਚ ਤਬਾਹੀ ਮਚਾਈ
ਬਾਲੀ/ਬਿਊਰੋ ਨਿਊਜ਼ : ਇੰਡੋਨੇਸ਼ੀਆ ਦੇ ਬਾਲੀ ’ਚ ਅੱਜ ਮੰਗਲਵਾਰ ਤੋਂ ਸ਼ੁਰੂ ਹੋਏ ਜੀ-20 ਸਿਖਰ ਸੰਮੇਲਨ ਵਿਚ ਵਿਸ਼ਵ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੰਮੇਲਨ ਦੇ ਪਹਿਲੇ ਸੈਸ਼ਨ ਦੌਰਾਨ ਜੀ-20 ਆਗੂਆਂ ਵੱਲੋਂ ਫੂਡ ਅਤੇ ਐਨਰਜੀ ਸਕਿਓਰਿਟੀ ’ਤੇ ਚਰਚਾ ਕੀਤੀ ਗਈ। ਇਸੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਅਤੇ ਯੂਕਰੇਨ ਸੰਕਟ ਨੇ ਦੁਨੀਆ ਭਰ ’ਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਅਤੇ ਇਨ੍ਹਾਂ ਦੋਵੇਂ ਮੁੱਦਿਆ ’ਤੇ ਕਾਬੂ ਪਾਉਣ ਵਿਚ ਯੂਐਨ ਵਰਗੀਆਂ ਸੰਸਥਾਵਾਂ ਵੀ ਫੇਲ੍ਹ ਸਾਬਤ ਹੋਈਆਂ ਹਨ। ਯੂਕਰੇਨ-ਰੂਸ ਜੰਗ ਨੂੰ ਰੋਕਣ ਲਈ ਸਾਨੂੰ ਸਭ ਨੂੰ ਮਿਲ ਕੇ ਕੋਈ ਰਸਤਾ ਲੱਭਣਾ ਪਵੇਗਾ ਕਿਉਂਕਿ ਇਸ ਜੰਗ ਦੇ ਚਲਦਿਆਂ ਗਲੋਬਲ ਸਪਲਾਈ ਚੇਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਹਿਲੇ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਮੁਲਾਕਾਤ ਦੌਰਾਨ ਕਾਫ਼ੀ ਖੁਸ਼ ਨਜ਼ਰ ਆਏ। ਬਾਈਡੇਨ ਨੇ ਮੋਦੀ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਮੋਦੀ ਨੇ ਉਨ੍ਹਾਂ ਦਾ ਹੱਥ ਫੜੀ ਰੱਖਿਆ। ਮੋਦੀ ਅਤੇ ਬਾਈਡਨ ਗੱਲਬਾਤ ਦੌਰਾਨ ਖੁੱਲ੍ਹ ਕੇ ਹੱਸਦੇ ਹੋਏ ਮੀਟਿੰਗ ਵੱਲ ਵਧ ਗਏ। ਇਸ ਤੋਂ ਬਾਅਦ ਉਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਜ਼ਰ ਆਏੇ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਨਹੀਂ ਸਕੇ। ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਮੈਕਰੋਂ ਨੂੰ ਬੁਲਾ ਕੇ ਉਨ੍ਹਾਂ ਨਾਲ ਹੱਥ ਮਿਲਾਇਆ। ਨਰਿੰਦਰ ਮੋਦੀ ਆਪਣੇ 45 ਘੰਟਿਆਂ ਦੇ ਦੌਰੇ ਦਰਮਿਆਨ 20 ਪ੍ਰੋਗਰਾਮਾਂ ਵਿਚ ਹਿੱਸਾ ਲੈਣ ਅਤੇ 10 ਤੋਂ ਜ਼ਿਆਦਾ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਉਹ ਭਾਰਤੀ ਮੂਲ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

 

RELATED ARTICLES
POPULAR POSTS