Breaking News
Home / ਭਾਰਤ / ਵਾਜਪਾਈ ਦੀ ਭਤੀਜੀ ਦਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਹਮਲਾ

ਵਾਜਪਾਈ ਦੀ ਭਤੀਜੀ ਦਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਹਮਲਾ

ਕਿਹਾ-ਦੋਵਾਂ ਦਾ ਪਿਆਰ ਸ਼ਰਧਾ ਨਹੀਂ ਵੋਟਾਂ ਦੀ ਸਿਆਸਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਤੇ ਸਾਬਕਾ ਸੰਸਦ ਮੈਂਬਰ ਕਰੁਣਾ ਸ਼ੁਕਲਾ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚ ਅਚਾਨਕ ਵਾਜਪਾਈ ਪ੍ਰਤੀ ਪੈਦਾ ਹੋਇਆ ਪਿਆਰ ਉਨ੍ਹਾਂ ਪ੍ਰਤੀ ਸ਼ਰਧਾ ਨਹੀਂ ਬਲਕਿ ਵੋਟਾਂ ਦੀ ਸਿਆਸਤ ਹੈ। ਸ਼ੁਕਲਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਵਾਜਪਾਈ ਸਿਆਸਤ ਵਿਚ ਨਹੀਂ ਸਨ ਅਤੇ ਮੋਦੀ ਤੇ ਸ਼ਾਹ ਨੇ ਉਨ੍ਹਾਂ ਨੂੰ ਪਾਰਟੀ ਦੇ ਸਿਆਸੀ ਨਕਸ਼ੇ ਤੋਂ ਗਾਇਬ ਹੀ ਰੱਖਿਆ। ਕਿਸੇ ਵੀ ਪਾਰਟੀ ਮੀਟਿੰਗ ਵਿਚ ਵਾਜਪਾਈ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਸੀ ਅਤੇ ਹੁਣ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਭਾਜਪਾ ਵਿਚ ਜ਼ਿਆਦਾ ਹੇਜ਼ ਜਾਗਿਆ ਹੈ। ਸ਼ੁਕਲਾ ਨੇ ਕਿਹਾ ਕਿ ਵਾਜਪਾਈ ਹੋਰਾਂ ਦੇ ਨਾਂ ‘ਤੇ ਭਾਜਪਾ ਸਿਆਸਤ ਕਰ ਰਹੀ ਹੈ।

Check Also

ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ

ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …