ਪਾਰਾ 49 ਡਿਗਰੀ ਤੋਂ ਪਾਰ ਪੁੱਜਿਆ
ਪੰਜਾਬ ’ਚ ਵੀ ਗਰਮੀ ਨੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਅੱਜ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਇਥੋਂ ਦੇ ਕਈ ਇਲਾਕਿਆਂ ਤੇ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ। ਦਿੱਲੀ ਦੇ ਸਫਦਰਜੰਗ ਖੇਤਰ ਵਿਚ ਤਾਪਮਾਨ 45.6 ਡਿਗਰੀ ਜਦਕਿ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਖੇਤਰ ਵਿਚ ਕ੍ਰਮਵਾਰ 49.2 ਤੇ 49.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਦੌਰਾਨ ਪੰਜਾਬ ਵਿਚ ਵੀ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ ਅਤੇ ਪਿਛਲੇ 8 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਲਕੇ ਮੰਗਲਵਾਰ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿਚ ਹਲਕਾ ਫੁਲਕਾ ਮੀਂਹ ਪੈ ਸਕਦਾ ਹੈ, ਜਿਸ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵੀ ਤਾਪਮਾਨ 46 ਡਿਗਰੀ ਤੋਂ ਉਪਰ ਜਾ ਰਿਹਾ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 30 ਮਈ ਤੱਕ ਤਾਪਮਾਨ ਵਧੇਗਾ ਅਤੇ ਅਜਿਹੇ ਵਿਚ ਗਰਮੀ ਦੇ ਪਿਛਲੇ ਸਾਰੇ ਰਿਕਾਰਡ ਵੀ ਟੁੱਟ ਸਕਦੇ ਹਨ।