ਧਾਰਮਿਕ ਤੇ ਸਿਆਸੀ ਸਮਾਗਮ 21 ਸਤੰਬਰ ਤੋਂ ਹੋ ਸਕਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ 4 ਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਮੈਟਰੋ ਸੇਵਾਵਾਂ 7 ਸਤੰਬਰ ਤੋਂ ਪੜਾਅਵਾਰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸੇ ਤਰ੍ਹਾਂ 21 ਸਤੰਬਰ ਤੋਂ ਸਿਆਸੀ, ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ 100 ਵਿਅਕਤੀ ਜੁੜ ਸਕਣਗੇ। ਅਜਿਹੇ ਸਮਾਗਮਾਂ ਦੌਰਾਨ ਮਾਸਕ, ਸਰੀਰਕ ਦੂਰੀ, ਥਰਮਲ ਸਕਰੀਨਿੰਗ ਅਤੇ ਸੈਨੇਟਾਈਜ਼ਰ ਆਦਿ ਜਿਹੇ ਨੇਮਾਂ ਦਾ ਲਾਜ਼ਮੀ ਤੌਰ ‘ਤੇ ਪਾਲਣ ਕਰਨਾ ਪਵੇਗਾ। ਉਂਜ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਅਦਾਰੇ ਵਿਦਿਆਰਥੀਆਂ ਲਈ 30 ਸਤੰਬਰ ਤੱਕ ਬੰਦ ਰਹਿਣਗੇ ਪਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੁਝ ਰਾਹਤਾਂ ਦਿੱਤੀਆਂ ਗਈਆਂ ਹਨ। ਇਕ ਹੋਰ ਅਹਿਮ ਨਿਰਦੇਸ਼ ਤਹਿਤ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਾਨਕ ਪੱਧਰ ‘ਤੇ ਕਿਸੇ ਤਰ੍ਹਾਂ ਦਾ ਲੌਕਡਾਊਨ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾ ਲਾਗੂ ਨਾ ਕਰੇ। ਮੰਤਰਾਲੇ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਨਲਾਈਨ ਪੜ੍ਹਾਈ ਜਾਂ ਟੈਲੀ ਕਾਊਂਸਲਿੰਗ ਅਤੇ ਸਬੰਧਤ ਕੰਮਾਂ ਲਈ ਇਕੋ ਸਮੇਂ ਵਿਚ 50 ਫ਼ੀਸਦੀ ਅਮਲਾ ਸੱਦਣ ਦੀ ਇਜਾਜ਼ਤ ਦੇ ਸਕਦੇ ਹਨ। ਨੌਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਵਾਲੇ ਇਲਾਕਿਆਂ ਵਿਚ ਸਥਿਤ ਆਪਣੇ ਸਕੂਲਾਂ ‘ਚ ਜਾ ਸਕਦੇ ਹਨ ਜਿਥੇ ਉਹ ਵਾਲੰਟੀਅਰ ਆਧਾਰ ‘ਤੇ ਆਪਣੇ ਅਧਿਆਪਕਾਂ ਤੋਂ ਮਾਰਗ ਦਰਸ਼ਨ ਹਾਸਲ ਕਰ ਸਕਦੇ ਹਨ। ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਪਿਆਂ ਦੀ ਲਿਖਤੀ ਸਹਿਮਤੀ ‘ਤੇ ਹੀ ਵਿਦਿਆਰਥੀ ਸਕੂਲ ਜਾ ਸਕਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …