ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਲੈ ਕੇ ਤਨਜ਼ ਕੀਤਾ ਹੈ। ਮੋਦੀ ਵਲੋਂ ਖਿਡੌਣਿਆਂ ਦਾ ਜ਼ਿਕਰ ਕਰਨ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ.ਈ.ਈ.-ਨੀਟ ਦੇ ਵਿਦਿਆਰਥੀ ਪ੍ਰੀਖਿਆ ‘ਤੇ ਚਰਚਾ ਚਾਹੁੰਦੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਖਿਡੌਣਿਆਂ ‘ਤੇ ਚਰਚਾ ਕੀਤੀ। ‘ਮਨ ਕੀ ਬਾਤ’ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਵਿਦਿਆਰਥੀ ਪ੍ਰੀਖਿਆ ‘ਤੇ ਚਰਚਾ ਚਾਹੁੰਦੇ ਸਨ ਪਰ ਮੋਦੀ ਨੇ ਖਿਡੌਣਿਆਂ ‘ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਲੱਖਾਂ ਵਿਦਿਆਰਥੀ ਪਿਛਲੇ ਕੁਝ ਸਮੇਂ ਤੋਂ ਜੇ. ਈ. ਈ.-ਨੀਟ ਪ੍ਰੀਖਿਆਵਾਂ ਨੂੰ ਟਾਲਣ ਦੀ ਗੁਹਾਰ ਲਗਾ ਰਹੇ ਹਨ ਜਦੋਂ ਕਿ ਸਰਕਾਰ ਪ੍ਰੀਖਿਆਵਾਂ ਕਰਵਾਉਣ ‘ਤੇ ਅੜੀ ਹੋਈ ਹੈ।