
ਤੀਜੇ ਫੇਜ਼ ਦੇ ਟਰਾਇਲ ਲਈ 1600 ਵਿਅਕਤੀਆਂ ਦੀ ਰਜਿਸਟ੍ਰੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਇਕ ਚੰਗੀ ਖਬਰ ਵੀ ਆ ਰਹੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਦੱਸਿਆ ਕਿ ਆਕਸਫੋਰਡ ਅਤੇ ਐਸਟ੍ਰਾ ਜੇਨਿਕਾ ਦੀ ਕਰੋਨਾ ਵੈਕਸੀਨ ਕੋਵੀਸ਼ੀਲਡ ਦੇ ਚਾਰ ਕਰੋੜ ਡੋਜ਼ ਤਿਆਰ ਕਰ ਲਏ ਗਏ ਹਨ। ਇਸਦੇ ਨਾਲ ਹੀ ਇਸਦੇ ਤੀਜੇ ਅਤੇ ਆਖਰੀ ਫੇਜ ਦੇ ਟਰਾਇਲ ਲਈ 1600 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਵੀ ਹੋ ਗਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਨਿਗਰਾਨੀ ਵਿਚ ਕੋਵੀਸ਼ੀਲਡ ਦਾ ਟਰਾਇਲ ਹੋ ਰਿਹਾ ਹੈ। ਸੀਰਮ ਨੇ ਅਮਰੀਕੀ ਕੰਪਨੀ ਨੋਵਾਬੈਕਸ ਨਾਲ ਵੀ ਵੈਕਸੀਨ ਲਈ ਸਮਝੌਤਾ ਕੀਤਾ ਹੈ। ਜਾਣਕਾਰੀ ਮੁਤਾਬਕ ਨੋਵਾਬੈਕਸ ਨੇ ਸੀਰਮ ਨਾਲ ਮਿਲ ਕੇ 2021 ਵਿਚ ਸੌ ਕਰੋੜ ਡੋਜ਼ ਸਪਲਾਈ ਕਰਨ ਦਾ ਕਰਾਰ ਵੀ ਕੀਤਾ ਹੈ।

