![](https://parvasinewspaper.com/wp-content/uploads/2020/11/2020_11image_15_54_074938221asifbasra-ll-300x150.jpg)
ਧਰਮਸ਼ਾਲਾ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਹਿਮਾਚਲ ਪ੍ਰਦੇਸ਼ ਸਥਿਤ ਧਰਮਸ਼ਾਲਾ ਵਿਚ ਖੁਦਕੁਸ਼ੀ ਕਰ ਲਈ ਹੈ। ਬਸਰਾ ਨੇ ਅੱਜ ਧਰਮਸ਼ਾਲਾ ‘ਚ ਮੈਕਲੌਡਗੰਜ ਦੇ ਜੋਗੀਬਾਦਾ ਰੋਡ ‘ਤੇ ਸਥਿਤ ਇਕ ਕੈਫੇ ਦੇ ਨੇੜੇ ਖੁਦਕੁਸ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਆਸਿਫ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਲਈ ਲੈ ਕੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਘਰ ਆ ਕੇ ਪਾਲਤੂ ਕੁੱਤੇ ਦੀ ਰੱਸੀ ਨਾਲ ਹੀ ਖੁਦਕੁਸ਼ੀ ਕਰ ਲਈ। ਅਦਾਕਾਰ ਨੇ ਅਜਿਹਾ ਕਿਉਂ ਕੀਤਾ ਹੈ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆ ਰਿਹਾ ਹੈ ਕਿ ਆਸਿਫ ਆਪਣੀ ਇਕ ਵਿਦੇਸ਼ੀ ਮਹਿਲਾ ਮਿੱਤਰ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਕਾਂਗੜਾ ਦੇ ਐਸ.ਪੀ. ਨੇ ਆਸਿਫ ਬਸਰਾ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਲਈ ਸਾਲ 2020 ਕਾਲ ਦੇ ਬਰਾਬਰ ਰਿਹਾ ਹੈ। ਇਕ ਤੋਂ ਬਾਅਦ ਇਕ ਕਰਕੇ ਕਈ ਸਿਤਾਰਿਆਂ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਕਿਹਾ।